fake milk factory running milk factory secretary ਲੁਧਿਆਣਾ, (ਤਰਸੇਮ ਭਾਰਦਵਾਜ)-ਤਿਉਹਾਰਾਂ ਦੇ ਮੌਸਮ ਵਿਚ ਸਿਹਤ ਵਿਭਾਗ ਜਾਅਲੀ ਉਤਪਾਦਾਂ ਬਣਾਉਣ ਵਾਲਿਆਂ ਖਿਲਾਫ ਸਖਤ ਹੋ ਗਿਆ ਹੈ। ਸਿਹਤ ਵਿਭਾਗ ਨੇ ਮਲੌਦ ਵਿਚ ਮਿਲਕ ਸੁਸਾਇਟੀ ਦੇ ਸੈਕਟਰੀ ਦੇ ਘਰ ਚੱਲ ਰਹੀ ਇਕ ਨਕਲੀ ਦੁੱਧ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਵਿਭਾਗ ਅਤੇ ਪੁਲਿਸ ਟੀਮ ਨੇ ਮਿਲਕ ਸੁਸਾਇਟੀ ਦੇ ਸਕੱਤਰ ਗੁਰਵਿੰਦਰ ਸਿੰਘ ਨਿਵਾਸੀ ਸੋਮਲ ਖੇੜੀ ਖ਼ਿਲਾਫ਼ ਕੇਸ ਦਰਜ ਕਰਕੇ 9 ਟੀਨ ਭਰੇ ਰਿਫਾਇੰਡ, 10 ਟੀਨ ਖਾਲੀ ਅਤੇ 75 ਕਿੱਲੋ ਵੀਆ ਪ੍ਰੋਟੀਨ ਅਤੇ 1700 ਲੀਟਰ ਨਕਲੀ ਦੁੱਧ ਬਰਾਮਦ ਕੀਤਾ ਹੈ।
ਐਸਐਚਓਕਰਨੈਲ ਸਿੰਘ ਨੇ ਦੱਸਿਆ ਕਿ ਦੱਸਿਆ ਗਿਆ ਹੈ ਕਿ ਕਥਿਤ ਦੋਸ਼ੀ ਘਰ ਵਿੱਚ ਜਾਅਲੀ ਦੁੱਧ ਤਿਆਰ ਕਰਦਾ ਹੈ ਅਤੇ ਵੇਚਦਾ ਹੈ। ਪੁਲਿਸ ਟੀਮ ਨੇ ਫੂਡ ਸੇਫਟੀ ਵਿਭਾਗ ਦੇ ਅਧਿਕਾਰੀਆਂ ਨਾਲ ਛਾਪੇਮਾਰੀ ਕਰਕੇ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁਲਜ਼ਮਾਂ ਕੋਲੋਂ ਜੋ ਮਾਲ ਬਰਾਮਦ ਹੋਇਆ ਹੈ, ਉਸ ਨੂੰ ਕੋਈ ਦੁੱਧ ਵੇਚਣ ਵਾਲਾ ਨਹੀਂ ਰੱਖ ਸਕਦਾ। ਫੂਡ ਸੇਫਟੀ ਅਫਸਰ ਚਰਨਜੀਤ ਸਿੰਘ ਨੇ ਦੱਸਿਆ ਕਿ ਬਰਾਮਦ ਕੀਤੇ ਸਮਾਨ ਅਤੇ ਦੁੱਧ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।