farmers bank accounts: ਦਾਣਾ ਮੰਡੀ ਰਾਜਪੁਰਾ ਵਿਖੇ ਫਸਲ ਵੇਚਣ ਵਾਲੇ ਕਿਸਾਨ ਦਵਿੰਦਰ ਸਿੰਘ ਪਿੰਡ ਰੰਗੀਆ ਅਤੇ ਜਗਦੇਵ ਸਿੰਘ ਪਿੰਡ ਕੋਟਲਾ ਨੇ ਜਾਣਕਾਰੀ ਦਿੰਦਿਆ ਦੱਸਿਆ ਦੀ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐਫ ਸੀ ਆਈ) ਵੱਲੋਂ ਉਨਾ ਦੀ ਫਸਲ ਦੀ ਜੌ ਖਰੀਦ ਕੀਤੀ ਗਈ ਸੀ। ਉਸ ਫਸਲ ਦੀ ਪੇਮੈਂਟ ਅਦਾਇਗੀ ਸਿੱਧਾ ਉਨਾ ਦੇ ਖਾਤੀਆ ਵਿਚ ਆ ਚੁੱਕੀ ਹੈ । ਕਿਸਾਨ ਦਵਿੰਦਰ ਸਿੰਘ ਅਨੂਸਾਰ 11 ਅਪ੍ਰੈਲ ਨੂੰ ਉਸ ਵਲੋ ਦਾਣਾ ਮੰਡੀ ਰਾਜਪੁਰਾ ਵਿਚ ਆਪਣੀ 100 ਕਵਿੰਟਲ ਕਣਕ ਦੀ ਫਸਲ ਵੇਚੀ ਗਈ ਸੀ। ਜਿਸ ਦੀ ਪ੍ਰਤੀ ਕਵਿੰਟਲ 1975 ਦੀ ਕੀਮਤ ਨਾਲ ਬਣੀ 1 ਲੱਖ 97 ਹਜ਼ਾਰ 500 ਰੁਪਏ ਉਸ ਦੇ ਬੈਕ ਖਾਤੇ ਵਿਚ 13 ਅਪ੍ਰੈਲ ਨੂੰ ਆ ਗਈ ਸੀ। ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕੀ ਚਾਹੇ ਸਰਕਾਰ ਵੱਲੋਂ ਫਸਲ ਦੀ ਅਦਾਇਗੀ ਸਿੱਧਾ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਕੀਤੀ ਜਾ ਰਹੀ ਹੈ। ਪਰ ਕਿਸਾਨਾਂ ਨੂੰ ਉਸ ਦਾ ਕੋਈ ਜਿਆਦਾ ਫਾਇਦਾ ਨਹੀਂ ਹੈ।
ਕਿਸਾਨਾਂ ਦਾ ਕਹਿਣਾ ਹੈ ਕੀ ਜਿਆਦਾਤਰ ਕਿਸਾਨ ਖੇਤੀ ਦੌਰਾਨ ਆੜਤੀਆ ਤੋਂ ਪੈਸੇ ਫੜ ਫਸਲ ਬੀਜਦੇ ਸਨ ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਖਰਚਿਆਂ ਲਈ ਕਿਸਾਨ ਆੜਤੀਆ ਤੋਂ ਮਦਦ ਲੈਂਦੇ ਸਨ ਪਰ ਹੁਣ ਜੌ ਸਰਕਾਰੀ ਅੰਦੇਸ਼ਾ ਅਨੁਸਾਰ ਫਸਲ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਹੋ ਰਹੀ ਹੈ। ਉਸ ਕਾਰਨ ਕਿਸਾਨਾਂ ਅਤੇ ਆੜਤੀਆ ਵਿਚ ਵਿਚਾਲੇ ਰਸਤਾ ਫਿਕਾ ਪੈ ਗਿਆ ਹੈ। ਇਸ ਕਾਰਨ ਆੜਤੀਆ ਨੇ ਕਿਸਾਨਾ ਤੋਂ ਮੂੰਹ ਫੇਰਨਾ ਸ਼ੁਰੂ ਕਰ ਦਿੱਤਾ ਹੈ। ਜ਼ਿਆਦਾਤਰ ਕਿਸਾਨਾਂ ਵੱਲੋਂ ਸਰਕਾਰ ਦੇ ਇਸ ਫੈਸਲੇ ਉਤੇ ਸਹਮਤੀ ਨਹੀਂ ਜਤਾਈ ਗਈ।
ਆਖਿਰ ਕੀ ਹੈ ਪ੍ਰਕਿਰਿਆ ਕਿਸਾਨ ਤਰ੍ਹਾਂ ਸਰਕਾਰੀ ਅਜ਼ੰਸੀਆ ਫਸਲ ਦੀ ਸਰਕਾਰੀ ਖਰੀਦ ਕਰਦੀਆ ਹਨ। ਜਿਸ ਨਾਲ ਜਲਦੀ ਤੋਂ ਜਲਦੀ ਫਸਲ ਖਰੀਦ ਦੀ ਅਦਾਇਗੀ 48 ਘੰਟਾ ਵਿਚ ਕਿਸਾਨਾ ਦੇ ਖਾਤਿਆ ਵਿਚ ਪੈ ਸਕੇ। ਇਸ ਗੱਲ ਦੀ ਜਾਣਕਾਰੀ ਦਿੰਦਿਆ ਐਫਸੀਆਈ ਦੇ ਸਥਾਨਕ ਕਵਾਲਟੀ ਇੰਸਪੈਕਟਰ ਜੇ ਯਾਦਵ ਨੇ ਦੱਸਿਆ ਕੀ ਕਿਸਾਨ ਦੇ ਬੈਂਕ ਖਾਤੇ ਦਾ ਨੰਬਰ, ਅਧਾਰ ਕਾਰਡ ਨੰਬਰ ਅਤੇ ਇਕ ਕੈੰਸਲ ਚੈੱਕ ਦਾ ਡਾਟਾ ਉਸ ਦੇ ਨਾਲ ਕਿੰਨੀ ਫਸਲ ਅਤੇ ਸਾਰੇ ਸਰਕਾਰੀ ਮਾਪਦੰਡਾ ਦੇ ਵੇਰਵਾ ਅਨਾਜ ਖਰੀਦ ਪੌਟਲ ਉਤੇ ਕਿਸਾਨ ਵਲੋ ਸੇਵ ਕੀਤਾ ਜਾਂਦਾ ਹੈ। ਅਜਿਹਾ ਹੀ ਪ੍ਰੋਸੈਸ ਆੜਤੀਆ ਵੱਲੋਂ ਵੀ ਕੀਤਾ ਜਾਂਦਾ ਹੈ। ਫਿਰ ਏਜੰਸੀ ਇੰਸਪੈਕਟਰ ਵਲੋ ਕਿਸਾਨ ਅਤੇ ਆੜਤੀਆ ਵਲੋ ਸੇਫ ਕੀਤਾ ਜਾਂਦਾ ਡਾਟਾ ਆਪਣੇ ਮਾਪਢੰਡਾ ਨੂੰ ਚੈੱਕ ਕਰ ਸੇਫ ਕੀਤੇ ਡਾਟਾ ਨਾਲ ਮਿਲਾਨ ਕੀਤਾ ਜਾਂਦਾ ਹੈ। ਜਿਸ ਤੋਂ ਬਾਅਦ 48 ਘੰਟਾ ਦੇ ਵਿਚ ਫਸਲ ਦੀ ਅਦਾਇਗੀ ਕਿਸਾਨਾ ਦੇ ਖਾਤਿਆ ਵਿਚ ਪਹੁੰਚ ਜਾਂਦੀ ਹੈ।