fatehgarh sahib farmer died in road accident: ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਤੋਂ ਵਾਪਸ ਪਰਤ ਰਹੇ ਫਤਹਿਗੜ੍ਹ ਸਾਹਿਬ ਦੇ ਇੱਕ ਹੋਰ ਕਿਸਾਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ । ਮ੍ਰਿਤਕ ਦੀ ਲਾਸ਼ ਬੁੱਧਵਾਰ ਨੂੰ ਅੰਬਾਲਾ ਤੋਂ ਪਿੰਡ ਦਾਦੂਮਾਜਰਾ ਵਿਖੇ ਲਿਆਂਦੀ ਗਈ। ਜਿੱਥੇ ਸੇਜਲ ਅੱਖਾਂ ਦੇ ਨਾਲ ਪਿੰਡ ਵਾਸੀਆਂ ਨੇ ਮ੍ਰਿਤਕ ਦਿਲਬਾਗ ਸਿੰਘ ਦਾ ਅੰਤਿਮ ਸੰਸਕਾਰ ਕੀਤਾ। ਮ੍ਰਿਤਕ ਦੇ ਭਰਾ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਦਿਲਬਾਗ ਸਿੰਘ (32) 15 ਜਨਵਰੀ ਨੂੰ ਵੀ ਉਹ ਦਿੱਲੀ ਗਿਆ ਸੀ ਅਤੇ ਉਸਦੇ ਸਾਲੇ ਦੇ ਮੁੰਡੇ ਦਾ ਜਨਮਦਿਨ ਹੋਣ ਕਰਕੇ ਉਹ 17 ਜਨਵਰੀ ਨੂੰ ਸ਼ਾਹਬਾਦ ਦੇ ਕਿਸਾਨਾਂ ਨਾਲ ਟਰਾਲੀ ਚ ਅੰਬਾਲਾ ਤੱਕ ਵਾਪਸ ਆਇਆ ਸੀ।
ਅੰਬਾਲਾ ਰਾਤ ਹੋ ਜਾਣ ਕਰਕੇ ਦਿਲਬਾਗ ਸਿੰਘ ਨੇ ਘਰ ਫੋਨ ਕਰਕੇ ਦੱਸਿਆ ਕਿ ਉਹ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਵਿਖੇ ਰਹੇਗਾ ਅਤੇ 18 ਦੀ ਸਵੇਰ ਨੂੰ ਘਰ ਆਵੇਗਾ। 18 ਨੂੰ ਜਦੋਂ ਸ਼ਾਮ ਤੱਕ ਦਿਲਬਾਗ ਸਿੰਘ ਘਰ ਨਾ ਆਇਆ ਤਾਂ ਸੰਪਰਕ ਕਰਨ ਤੇ ਉਸਦਾ ਮੋਬਾਇਲ ਬੰਦ ਆ ਰਿਹਾ ਸੀ। ਪਿੰਡ ਤੇ ਪਰਿਵਾਰ ਵਾਲਿਆਂ ਨੇ ਪੁਲੀਸ ਕੋਲ ਜਾ ਕੇ ਲੁਕੇਸ਼ਨ ਪਤਾ ਕੀਤੀ ਤਾਂ ਅੰਬਾਲਾ ਸਿਟੀ ਦੀ ਆਈ ਸੀ। ਉੱਥੇ ਜਾ ਕੇ ਪਤਾ ਲੱਗਿਆ ਕਿ ਦਿਲਬਾਗ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਟਰੱਕ ਨੇ ਦਿਲਬਾਗ ਸਿੰਘ ਨੂੰ ਦਰੜ ਦਿੱਤਾ ਸੀ। ਮ੍ਰਿਤਕ ਦੇ ਭਰਾ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਕਿਸਾਨ ਰੋਜ਼ਾਨਾ ਆਪਣੀਆਂ ਜਾਨਾਂ ਗੁਆ ਰਹੇ ਹਨ। ਪ੍ਰੰਤੂ, ਸਰਕਾਰ ਹਾਲੇ ਵੀ ਆਪਣੀ ਜਿੱਦ ਉੱਪਰ ਅੜੀ ਹੋਈ ਹੈ। ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ।
ਇਹ ਵੀ ਪੜ੍ਹੋ: ਹਾਰਟ ਅਟੈਕ ਨਾਲ ਪਟਿਆਲਾ ਦੇ ਕਿਸਾਨ ਦੀ ਮੌਤ, ਇੱਕ ਨੇ ਖਾਧਾ ਸੀ ਜ਼ਹਿਰ
ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦੋ ਹੋਰ ਕਿਸਾਨ ਟਿਕਰੀ ਸਰਹੱਦ ’ਤੇ ਅੰਦੋਲਨ ਦੀ ਭੇਟ ਚੜ੍ਹ ਗਏ। ਇਨ੍ਹਾਂ ਵਿੱਚੋਂ ਇਕ ਕਿਸਾਨ ਹਰਿਆਣਾ ਅਤੇ ਦੂਸਰਾ ਪੰਜਾਬ ਦਾ ਹੈ। ਰੋਹਤਕ ਦੇ ਪਕਸਮਾ ਦੇ ਲਗਭਗ 42 ਸਾਲਾ ਕਿਸਾਨ ਜੈਭਗਵਾਨ ਰਾਣਾ, ਜਿਸ ਨੇ ਟੀਕਰੀ ਬਾਰਡਰ ‘ਤੇ ਜ਼ਹਿਰੀਲਾ ਪਦਾਰਥ ਨਿਗਲ ਗਿਆ, ਮੰਗਲਵਾਰ ਦੁਪਹਿਰ ਨੂੰ ਹਸਪਤਾਲ ‘ਚ ਇਲਾਜ ਦੇ ਬਾਵਜੂਦ ਬਚ ਨਹੀਂ ਸਕਿਆ। ਉਸਨੇ ਦਿੱਲੀ ਸਰਹੱਦ ‘ਤੇ ਇਕ ਕਿਸਾਨ ਇਕੱਠ ਦੇ ਸਟੇਜ ਦੇ ਨੇੜੇ ਜ਼ਹਿਰ ਖਾ ਲਿਆ ਸੀ। ਉਸਨੂੰ ਦਿੱਲੀ ਦੇ ਸੰਜੇ ਗਾਂਧੀ ਮੈਮੋਰੀਅਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਮੰਗਲਵਾਰ ਦੇਰ ਰਾਤ ਉਸਦੀ ਮੌਤ ਹੋ ਗਈ। ਟਿਕਰੀ ਬਾਰਡਰ ਚੌਕੀ ਦੇ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੈਭਗਵਾਨ ਰਾਣਾ ਦੀ ਮੌਤ ਦੀ ਖਬਰ ਮਿਲੀ ਹੈ ਅਤੇ ਇਸ ਕੇਸ ਦੀ ਲੋੜੀਂਦੀ ਕਾਨੂੰਨੀ ਕਾਰਵਾਈ ਦਿੱਲੀ ਦੇ ਮੁੰਡਕਾ ਥਾਣੇ ਦੀ ਪੁਲਿਸ ਕਰ ਰਹੀ ਹੈ।