father son road: ਅੱਜਕੱਲ੍ਹ ਦੀ ਭੱਜਦੌੜ ਦੀ ਜ਼ਿੰਦਗੀ ‘ਚ ਇੱਕ ਵਿਅਕਤੀ ਕੋਲ ਦੂਜੇ ਵਿਅਕਤੀ ਲਈ ਸਮਾਂ ਨਹੀਂ ਹੈ।ਇਸਦੀ ਇੱਕ ਤਾਜਾ ਉਦਾਹਰਣ ਹੈ ਦਿੱਲੀ ਹਾਈਵੇ ‘ਤੇ ਢੰਡਾਰੀ ਪੁਲ ਨੇੜੇ ਕਿਸਾਨ ਜਥੇਬੰਦੀਆਂ ਵਲੋਂ ਕੀਤੇ ਗਏ ਚੱਕਾ ਜਾਮ ਦੌਰਾਨ ਇਨਸਾਨੀਅਤ ਸ਼ਰਮਸਾਰ ਹੁੰਦੀ ਦਿਖਾਈ ਦਿੰਦੀ ਹੈ।ਦੱਸ ਦੇਈਏ ਕਿ ਇਹ ਦੋਵੇਂ ਸਖਸ਼ ਚੱਕਾ ਜਾਮ ਹੋਣ ਕਾਰਨ ਇੱਥੇ ਫਸ ਗਏ ਸਨ ਉਹ ਪਹਿਲਾਂ ਹੀ ਮੁਸੀਬਤ ‘ਚ ਸਨ ਅਤੇ ਉਪਰੋਂ ਭੁੱਖੇ ਪਿਆਸੇ, ਕਿਸੇ ਵੀ ਆੳੇਣ ਜਾਣ ਵਾਲੇ ਆਮ ਆਦਮੀ ਜਾਂ ਕਿਸੇ ਪੁਲਸ ਅਧਿਕਾਰੀ ਵਲੋਂ ਉਨ੍ਹਾਂ ਦੀ ਸੂਹ ਨਹੀਂ ਲਈ ਗਈ।ਦੱਸਣਯੋਗ ਹੈ ਕਿ ਮਨਜੀਤ ਸਿੰਘ ਨੇ ਕਿਹਾ ਕਿ ਉਸ ਦਾ ਬੇਟਾ ਗੁਰਬਚਨ ਸਿੰਘ
ਦੋਵੇਂ ਕਿਡਨੀ ਦੇ ਮਰੀਜ਼ ਸਨ।ਉਨ੍ਹਾਂ ਦੱਸਿਆ ਕਿ ਬੇਟਾ ਉਨ੍ਹਾਂ ਦਾ ਮਾਨਸਿਕ ਤੌਰ ‘ਤੇ ਠੀਕ ਨਹੀਂ ਰਹਿੰਦਾ।ਵੀਰਵਾਰ ਸਵੇਰ ਉਹ ਲੁਧਿਆਣਾ ਵਿਖੇ ਇਕ ਨਿੱਜੀ ਹਸਪਤਾਲ ‘ਚ ਆਪਣਾ ਚੈੱਕਅਪ ਅਤੇ ਦਵਾਈ ਲੈਣ ਆਏ ਸੀ।ਵਾਪਸ ਆਉਂਦਿਆਂ ਢੰਡਾਰੀ ਵਿਖੇ ਹਾਈਵੇ ‘ਤੇ ਪ੍ਰਦਰਸ਼ਨਕਾਰੀਆਂ ਵਲੋਂ ਰਾਹ ਬੰਦ ਕਰ ਦੇਣ ਕਾਰਨ ਆਟੋ ਚਾਲਕ ਨੇ ਉਨ੍ਹਾਂ ਨੂੰ ਉਥੇ ਲਾਹ ਦਿੱਤਾ।ਜਦਕਿ ਧਰਨੇ ਦੌਰਾਨ ਮਰੀਜ਼ਾਂ ਜਾਂ ਐਂਬੂਲੈਂਸ ਨੂੰ ਰੋਕਿਆ ਨਹੀਂ ਜਾਂਦਾ।ਉਹ ਦੋਵੇਂ ਮਰੀਜ਼ ਸੜਕ ਕਿਨਾਰੇ 4 ਘੰਟੇ ਭੁੱਖੇ-ਪਿਆਸੇ ਤੜਫਦੇ ਰਹੇ।ਉਨ੍ਹਾਂ ਨੇ ਸਾਹਨੇਵਾਲਾ ਜਾਣਾ ਸੀ।ਪੁਲਸ ਵਾਲੇ ਉਨ੍ਹਾਂ ਦੇ ਆਲੇ-ਦੁਆਲੇ ਘੁੰਮਦੇ ਰਹੇ, ਪਰ ਕਿਸੇ ਪੁਲਸ ਮੁਲਾਜ਼ਮ ਨੇ ਉਨ੍ਹਾਂ ਦੀ ਸੂਹ ਨਹੀਂ ਲਈ ਉਨ੍ਹਾਂ ਨੂੰ ਘਰ ਤੱਕ ਪਹੁੰਚਾਉਣ ਦਾ ਕੋਈ ਹੱਲ ਨਹੀਂ ਕੀਤਾ।ਇਸ ਦੌਰਾਨ ਮੀਡੀਆ ਵਾਲਿਆਂ ਨੇ ਉਨ੍ਹਾਂ ਦੀ ਮੱਦਦ ਕੀਤੀ ਅਤੇ ਉਨ੍ਹਾਂ ਨੂੰ ਆਟੋ ਦੀ ਮੱਦਦ ਜਰੀਏ ਘਰ ਤੱਕ ਪਹੁੰਚਣ ਦਾ ਇੰਤਜ਼ਾਮ ਕੀਤਾ।