ਨੇੜਲੇ ਪਿੰਡ ਹੰਸਾਲੀ ਵਿਖੇ ਰੋਡ ਸ਼ੰਘਰਸ ਕਮੇਟੀ ਵਲੋਂ ਪੰਜਾਬ ਪ੍ਰਧਾਨ ਸੁਖਦੇਵ ਸਿੰਘ ਅਤੇ ਕੋਆਡੀਨੇਟਰ ਹਰਮਨਪ੍ਰੀਤ ਸਿੰਘ ਡਿੱਕੀ ਦੀ ਅਗਵਾਈ ਵਿਚ ਕਿਸਾਨਾਂ ਨਾਲ ਮੀਟਿੰਗ ਹੋਈ। ਮੀਟਿੰਗ ਵਿਚ ਚੇਅਰਮੈਨ ਗੁਰਮੇਲ ਸਿੰਘ ਰਾਜਿੰਦਰਗੜ੍ਹ , ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਸ਼ਾਮਲ ਹੋਏ। ਸ਼ੰਘਰਸ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਅਤੇ ਸਿਮਰਨਜੀਤ ਮਾਨ ਡੰਗਹੇੜੀਆਂ ਨੇ ਦਸਿਆ ਕਿ ਨੈਸ਼ਨਲ ਹਾਇਵੇ 205 ਏ ਜੋ ਕਿ ਭੱਟਮਾਜਰਾ ਤੋਂ ਪਵਾਲਾ ਨੂੰ ਕੱਢਿਆ ਜਾ ਰਿਹਾ ਉਸ ਵਿਚ ਜਿਨ੍ਹਾਂ ਕਿਸਾਨਾਂ ਦੀ ਜਮੀਨਾਂ ਦੇ ਰੇਟ ਘੱਟ ਦੇਕੇ ਸਰਕਾਰ ਕਿਸਾਨਾਂ ਦੀ ਜਮੀਨਾਂ ਨੂੰ ਲੁੱਟਨ ਲੱਗੀ ਹੋਈ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਕੇਂਦਰ ਸਰਕਾਰ ਖਿਲਾਫ ਰੋਸ ਮੁਜਹਾਰੇ ਕਰ ਰਹੀ ਹੈ। ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਦਸਿਆ ਕਿ ਜਿਲ੍ਹੇ ਦੇ 21 ਪਿੰਡਾ ਦੇ ਕਿਸਾਨਾਂ ਦੀ ਜਮੀਨ ਨੈਸ਼ਨਲ ਰੋਡ ਵਿਚ ਆ ਰਹੀ ਹੈ ਜਿਸ ਦੇ ਸਰਕਾਰ ਵਲੋਂ ਕਿਸਾਨਾਂ ਨੂੰ ਰੋਡ ਵਿਚ ਆਈ ਜਮੀਨ ਦੇ ਰੇਟ ਬਹੁਤ ਹੀ ਘੱਟ ਦਿੱਤੇ ਜਾ ਰਹੇ ਹਨ ਜਿਸ ਕਾਰਨ ਕਿਸਾਨਾਂ ਵਿਚ ਰੋਸ ਹੈ। ਭੁੱਟਾ ਨੇ ਕਿਹਾ ਕਿ 32 ਲੱਖ ਤੋਂ ਲੈਕੇ 1 ਕਰੋੜ ਦਾ ਰੇਟ ਦੇਕੇ ਪਿੰਡਾ ਨੂੰ ਪਾੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਜੋ ਸਰਕਾਰ ਨੂੰ ਰਿਪੋਰਟ ਦਿੱਤੀ ਉਹ ਕਿਸਾਨ ਮਾਰੂ ਦਿੱਤੀ ਗਈ। ਆਡੀਨੇਟਰ ਹਰਮਨਪ੍ਰੀਤ ਸਿੰਘ ਡਿਕੀ, ਸਿਮਰਨਜੀਤ ਸਿੰਘ ਮਾਨ ਡੰਗਹੇੜੀਆ ਨੇ ਦਸਿਆ ਕਿ ਬਲਾਕ ਖੇੜਾ ਦੇ ਪਿੰਡਾ ਵਿਚੋਂ ਦੋ ਵਿਅਕਤੀ ਲੈਕੇ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਸਬੰਧਤ ਵਿਭਾਗ ਦੇ ਆਗੂਆਂ ਨੂੰ ਮੰਗ ਪੱਤਰ ਸੌਪੇ ਜਾਣਗੇ। ਉਨ੍ਹਾਂ ਕਿਹਾ ਕਿ ਰੋਡ ਸ਼ੰਘਰਸ ਕਮੇਟੀ ਕਿਸਾਨਾਂ ਦੇ ਨਾਲ ਖੜ੍ਹੀ ਹੈ ਜਦੋ ਤੱਕ ਕਿਸਾਨਾਂ ਦੀਆਂ ਜਮੀਨਾਂ ਦਾ ਬਨਦਾ ਹੱਕ ਨਹੀ ਦਿੱਤੇ ਜਾਦੇਂ।