girl kidnapped minor raped her friend : ਲੁਧਿਆਣਾ (ਤਰਸੇਮ ਭਾਰਦਵਾਜ)- ਲੁਧਿਆਣਾ ਜ਼ਿਲੇ ‘ਚ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲਾ ਇੱਕ ਵਾਲਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ‘ਚ ਇੱਕ ਔਰਤ ਹੀ ਔਰਤ ਦੀ ਦੁਸ਼ਮਣ ਬਣ ਜਾਂਦੀ ਹੈ।ਜਾਣਕਾਰੀ ਮੁਤਾਬਕ ਗੋਪਾਲ ਨਗਰ ਇਲਾਕੇ ‘ਚ ਨੌਜਵਾਨ ਨੇ ਮਾਂ ਨਾਲ ਮਿਲ ਕੇ ਇੱਕ ਨਾਬਾਲਿਗ ਨੂੰ ਵਿਆਹ ਦਾ ਝਾਂਸਾ ਦੇ ਕੇ ਘਰ ਤੋਂ ਅਗਵਾ ਕਰ ਲਿਆ।ਇਸ ਤੋਂ ਬਾਅਦ ਉਹ ਉਸ ਨੂੰ ਕਿਸੇ ਕਮਰੇ ‘ਚ ਬੰਦੀ ਬਣਾ ਕੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ।ਫਿਰ ੳਸਦੇ ਸਾਥੀ ਦੋਸਤਾਂ ਨੇ ਵੀ ਉਸ ਨਾਲ ਦੁਸ਼ਕਰਮ ਕੀਤਾ।ਪੀੜਤ ਨਬਾਲਿਗ ਕਿਸੇ ਤਰ੍ਹਾਂ ਉਥੋਂ ਭੱਜ ‘ਚ ਕਾਮਯਾਬ ਹੋ ਗਈ ਅਤੇ
ਸਾਰੀ ਗੱਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ।ਟਿੱਬਾ ਪੁਲਸ ਨੇ ਪੀੜਤਾ ਦੀ ਸ਼ਿਕਾਇਤ ‘ਤੇ ਨਿਊ ਗੋਪਾਲ ਨਗਰ ਦੇ ਕੁਲਦੀਪ ਸਿੰਘ, ਉਸਦੀ ਮਾਂ ਸੀਮਾ ਅਤੇ ਅਣਪਛਾਤੇ ਦੋਸਤ ਸਮੇਤ ਮਾਮਲਾ ਦਰਜ ਕਰ ਲਿਆ ਹੈ।ਏ.ਐੱਸ.ਆਈ ਜਸਪਾਲ ਸਿੰਘ ਨੇ ਦੱਸਿਆ ਕਿ 17 ਸਾਲ ਦੀ ਪੀੜਤਾ ਦੀ ਕੁਲਦੀਪ ਸਿੰਘ ਨਾਲ ਦੋਸਤੀ ਸੀ।ਦੋਸ਼ੀ ਉਸ ਨੂੰ ਆਪਣੀ ਨਾਲ ਮਿਲ ਕੇ ਵਿਆਹ ਦਾ ਝਾਂਸਾ ਦੇ ਘਰੋਂ ਭਜਾ ਕੇ ਲੈ ਗਿਆ।ਦੋਸ਼ੀ ਨੇ ਉਸ ਨੂੰ ਅਣਪਛਾਤੀ ਥਾਂ ‘ਤੇ ਲਿਜਾ ਕੇ ਬੰਦੀ ਬਣਾ ਕੇ ਰੱਖਿਆ ਅਤੇ ਉਸ ਨਾਲ ਬਲਾਤਕਾਰ ਕਰਦਾ ਰਿਹਾ।ਪੀੜਤਾ ਦੇ ਕਹਿਣਾ ਹੈ ਕਿ ਜਦੋਂ ਵੀ ਉਹ ਬਾਹਰ ਜਾਂਦਾ ਸੀ ਉਸ ਨੂੰ ਕਮਰੇ ‘ਚ ਬੰਦ ਕਰ ਜਾਂਦਾ ਸੀ।ਉਸਦਾ ਦੋਸ਼ ਹੈ ਕਿ ਪਿੱਛੋਂ ਕੁਲਦੀਪ ਦਾ ਇੱਕ ਦੋਸਤ ਆਇਆ ਅਤੇ ਉਸ ਨਾਲ ਦੁਸ਼ਕਰਮ ਕਰ ਕੇ ਫਰਾਰ ਹੋ ਗਿਆ।