highway passing through city 300 cuts: ਲੁਧਿਆਣਾ, (ਤਰਸੇਮ ਭਾਰਦਵਾਜ)-ਅੱਜਕੱਲ੍ਹ ਦੀ ਦੌੜ ਭਰੀ ਜ਼ਿੰਦਗੀ ‘ਚ ਲੋਕ ਆਪਣਾ ਸਮਾਂ ਬਚਾਉਣ ਲਈ ਸ਼ਾਰਟਕੱਟ ਰਾਸਤਾ ਅਪਣਾ ਰਹੇ ਹਨ ਤਾਂ ਜੋ ਉਹ ਆਪਣੀ ਮੰਜ਼ਿਲ ‘ਤੇ ਜਲਦ ਤੋਂ ਜਲਦ ਪਹੁੰਚ ਸਕਣ।ਵਾਹਨਾਂ ਦੀ ਤੇਜ਼ ਰਫਤਾਰ ਅਤੇ ਸ਼ਾਰਟਕਟ ਦਾ ਚੱਕਰ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ।ਜਿਸ ਦੇ ਮੱਦੇਨਜ਼ਰ ਵੱਡੀ ਗਿਣਤੀ ‘ਚ ਲੋਕ ਆਪਣੀ ਕੀਮਤੀ ਜਾਨਾਂ ਤੋਂ ਹੱਥ ਧੋ ਚੁੱਕੇ ਹਨ।ਉੱਥੇ ਹੀ ਐੱਨ.ਐੱਚ.ਏ.ਆਈ. ਵੀ ਕੱਟਾਂ ਨੂੰ ਬੰਦ ਕਰਨ ਦੀ ਸਿਰਦਰਦੀ ਨਹੀਂ ਲੈਂਦੀ।ਨਿਯਮਾਂ ਮੁਤਾਬਕ ਨੈਸ਼ਨਲ ਹਾਈਵੇ ‘ਤੇ ਕੱਟ ਨਹੀਂ ਬਣਾਇਆ ਜਾ ਸਕਦਾ।ਪਰ ਸਭ ਤੋਂ ਕੱਟ ਉਸ ਥਾਂ ‘ਤੇ ਹਨ।ਅੰਕੜਿਆਂ ਅਨੁਸਾਰ ਜ਼ਿਲੇ ‘ਚ ਕਰੀਬ 300
ਕੱਟ ਹਨ ਜੋ ਕੇ ਭਿਆਨਕ ਹਾਦਸਿਆਂ ਦਾ ਮੁੱਖ ਕਾਰਨ ਹਨ।ਜਿਥੇ ਰੋਜ਼ਾਨਾ ਸੈਂਕੜੇ ਲੋਕ ਦਰਦਨਾਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ।ਜਿਸ ‘ਚ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ।ਸਰਵੇ ਮੁਤਾਬਕ ਪਿਛਲੇ 3 ਸਾਲਾਂ ‘ਚ 1550 ਐੱਫ.ਆਈ.ਆਰ. ਕੇਵਲ ਹਾਦਸਿਆਂ ਦੀਆਂ ਦਰਜ ਹੋਈਆਂ ਹਨ ਜਿਨ੍ਹਾਂ ‘ਤੇ ਪੁਲਸ ਅਧਿਕਾਰੀਆਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।ਇਸ ਦੌਰਾਨ 977 ਲੋਕਾਂ ਦੀ ਮੌਤ ਹੋਈ।ਇਸਦੇ ਬਾਵਜੂਦ ਵੀ ਪ੍ਰਸ਼ਾਸਨ ਦੇ ਕੰਨ ‘ਤੇ ਜੂੰ ਤੱਕ ਨਹੀਂ ਰੇਂਗਦੀ।ਸੜਕ ‘ਤੇ ਕੱਟ ਦੀ ਜ਼ਰੂਰਤ ਨਾ ਹੋਣ ਦੇ ਬਾਵਜੂਦ ਵੀ ਕੱਟ ਦਿੱਤਾ ਗਿਆ ਹੈ।ਜਿਸਦੇ ਚਲਦਿਆਂ ਹਾਦਸਿਆਂ ਦਾ ਖਤਰਾ ਵਧਣ ਦੇ ਨਾਲ ਨਾਲ ਟੈ੍ਰਫਿਕ ਵਰਗੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।ਕੇਂਦਰ ਸਰਕਾਰ ਦੇ ਨਿਯਮਾਂ ਮੁਤਾਬਕ ਨੈਸ਼ਨਲ ਹਾਈਵੇ ‘ਤੇ ਇੱਕ ਵੀ ਮੋੜ ਜਾਂ ਕੱਟ ਨਹੀਂ ਹੋ ਸਕਦਾ। ਇਥੋਂ ਤੱਕ ਕਿ ਕਿਤੇ ਵੀ ਸੜਕ ਵਿਚਾਲੇ ਬੋਰਡ ਨਹੀਂ ਲਗਾਏ ਜਾ ਸਕਦੇ।ਪਰ ਸ਼ਹਿਰ ‘ਚ ਬਾਈਪਾਸ, ਲੁਧਿਆਣਾ-ਜਲੰਧਰ ਰੋਡ, ਲੁਧਿਆਣਾ-ਦਿੱਲੀ ਹਾਈਵੇ ਵਰਗੀਆਂ ਸੜਕਾਂ ਉੱਤੇ ਤਾਂ ਅੱਧਾ ਕਿ.ਮੀ. ਤਾਂ ਨਹੀਂ 100 ਫੁੱਟ ‘ਤੇ ਹੀ ਕੱਟ ਬਣਾ ਕੇ ਰੱਖੇ ਹਨ।ਲਿੰਕ ਰੋਡ ਅਤੇ ਲੋਕਲ ਸੜਕਾਂ ‘ਤੇ ਵੀ ਜੇਕਰ ਕੱਟ ਬਣਾਉਣਾ ਵੀ ਹੈ ਤਾਂ ਪੂਰੀ ਇੰਤਜ਼ਾਮ ਅਤੇ ਕ੍ਰਾਸਿੰਗ ਲਾਈਟਾਂ ਲਗਾਉਣ ਦੇ ਬਾਅਦ ਹੀ ਬਣਾਇਆ ਜਾ ਸਕਦਾ ਹੈ।ਨੈਸ਼ਨਲ ਹਾਈਵੇ ‘ਤੇ ਬਣੇ ਨਜਾਇਜ਼ ਕੱਟ ਬੰਦ ਕਰਵਾਉਣ ਲਈ ਸੰਬੰਧਿਤ ਮਹਿਕਮਿਆਂ ਨੂੰ ਕਈ ਵਾਰ ਲਿਖ ਕੇ ਭੇਜਿਆ ਜਾ ਚੁੱਕਾ ਹੈ।ਪਰ ਇਸ ਸਬੰਧੀ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ।