international halwara airport ludhiana:ਏਅਰਫੋਰਸ ਸਟੇਸ਼ਨ ਹਲਵਾਰਾ ‘ਚ ਬਣਨ ਜਾ ਰਹੇ ਅੰਤਰਰਾਸ਼ਟਰੀ ਏਅਰਪੋਰਟ ਦੀ ਚਾਰਦੀਵਾਰੀ ਦਾ ਨੀਂਹ ਪੱਥਰ ਮੰਗਲਵਾਰ ਨੂੰ ਸੰਸਦ ਅਮਰ ਸਿੰਘ ਨੇ ਰੱਖਿਆ।ਇਸ ਮੌਕੇ ‘ਤੇ ਡੀਸੀ ਵਰਿੰਦਰ ਸ਼ਰਮਾ, ਗਲਾਡਾ ਏਸੀਏ ਭੁਪਿੰਦਰ ਸਿੰਘ, ਏਅਰਪੋਰਟ ਡਾਇਰੈਕਟਰ ਐੱਸਕੇ ਸਰਾਂ ਸਮੇਤ ਕਈ ਲੋਕ ਮੌਜੂਦ ਸਨ।ਸੰਸਦ ਅਮਰ ਸਿੰਘ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਲਈ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਨਿੱਜੀ ਤੌਰ ‘ਤੇ ਦਿਲਚਸਪੀ ਦਿਖਾਉਂਦੇ ਹੋਏ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ।ਜਿਸਦਾ ਨਤੀਜਾ ਇਹ ਹੈ ਕਿ ਹੁਣ ਇਸ ਯੋਜਨਾ ‘ਤੇ ਕੰਮ ਹੋਣਾ ਸ਼ੁਰੂ ਹੋ ਚੁੱਕਾ ਹੈ।ਇਹ ਏਅਰਪੋਰਟ ਹਲਵਾਰਾ ਦੇ ਨਾਲ
ਰਾਏਕੋਟ ਏਰੀਆ ‘ਚ ਵਿਕਾਸ ਦੀ ਲਹਿਰ ਚਲੇਗੀ।ਨੌਜਵਾਨਾਂ ਨੂੰ ਨੌਕਰੀ ਮਿਲੇਗੀ, ਉਥੇ ਰੋਜ਼ਗਾਰ ਦੇ ਹੋਰ ਸੋਮੇ ਪੈਦਾ ਹੋਣਗੇ।ਏਅਰਪੋਰਟ ਟਰਮੀਨਲ ਲਈ ਪਹੁੰਚ ਮਾਰਗ ਅਤੇ ਚਾਰਦੀਵਾਰੀ ਪਹਿਲਾ ਪੜਾਅ ਦੀ ਤਰ੍ਹਾਂ ਹੁੰਦੇ ਹਨ।ਇਹ ਦੋਵੇਂ ਕੰਮ ਹੀ ਸ਼ੁਰੂ ਹੋ ਚੁੱਕੇ ਹਨ।ਕਰੀਬ 3 ਕਰੋੜ ਰੁਪਏ ਲਾਗਤ ਨਾਲ 2340 ਮੀਟਰ ਲੰਬੀ ਚਾਰਦੀਵਾਰੀ ਦਾ ਨਿਰਮਾਣ ਹੋਵੇਗਾ।ਇਹ ਕੰਮ ਕਰੀਬ 6 ਮਹੀਨੇ ਦੇ ਅੰਦਰ ਪੂਰਾ ਹੋ ਜਾਵੇਗਾ।ਉਥੇ ਡੀਸੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਜਿਵੇਂ ਹੀ ਚਾਰਦੀਵਾਰੀ ਅਤੇ ਟਰਮੀਨਲ ਦਾ ਕੰਮ ਪੂਰਾ ਹੁੰਦਾ ਹੈ, ਉਵੇਂ ਹੀ ਇਥੋਂ ਉਡਾਨਾਂ ਨੂੰ ਸ਼ੁਰੂ ਕੀਤਾ ਜਾਵੇਗਾ।