Journalists Abuse SHO Ludhiana: ਲੋਕਤੰਤਰ ਦਾ ਚੌਥਾ ਥੰਮ ਮੰਨੇ ਜਾਣ ਵਾਲਾ ਮੀਡੀਆ ਜੋ ਕਿ ਹਮੇਸ਼ਾ ਲੋਕਾਂ ਦੇ ਹੱਕਾਂ ਦੀ ਆਵਾਜ਼ ਨੂੰ ਉਠਾਉਂਦਾ ਹੈ, ਦੂਜੇ ਪਾਸੇ ਪੰਜਾਬ ਪੁਲਿਸ ਹਮੇਸ਼ਾ ਜਨਤਾ ਦੀ ਸੁਰੱਖਿਆ ਨੂੰ ਲੈ ਕੇ ਤਾਇਨਾਤ ਰਹਿੰਦੀ ਹੈ ਪਰ ਜਦੋਂ ਵੀ ਕੋਈ ਦੁਰਘਟਨਾ ਹੁੰਦੀ ਹੈ ਤਾਂ ਪੁਲਿਸ ਵੱਲੋਂ ਹਮੇਸ਼ਾ ਮੀਡੀਆ ਕਰਮਚਾਰੀਆਂ ਨਾਲ ਤਲਖੀ ਭਰਿਆ ਵਤੀਰਾ ਅਪਣਾਇਆ ਜਾਂਦਾ ਹੈ। ਅਜਿਹਾ ਹੀ ਅੱਜ ਪੁਲਿਸ ਦਾ ਮਾੜਾ ਵਤੀਰਾ ਲੁਧਿਆਣਾ ‘ਚ ਦੇਖਣ ਨੂੰ ਮਿਲਿਆ, ਜਿੱਥੇ ਬਸਤੀ ਜੋਧੇਵਾਲਾ ‘ਚ ਪੁਲਿਸ ਵੱਲੋਂ ਪੱਤਰਕਾਰਾਂ ਨਾਲ ਬਦਤਮੀਜੀ ਕੀਤੀ ਗਈ। ਦੱਸਣਯੋਗ ਹੈ ਕਿ ਪਿਛਲੇ ਦਿਨੀ ਇਕ ਦੋਸ਼ੀ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਕੇ ਲਾਸ਼ ਕਬਰ ‘ਚ ਦਬਾ ਦਿੱਤੀ ਸੀ, ਜੋ ਕਿ ਬਾਅਦ ‘ਚ ਸ਼ੱਕ ਦੇ ਆਧਾਰ ‘ਤੇ ਸ਼ਨਾਖਤ ਲਈ ਲਾਸ਼ ਕਬਰ ‘ਚੋਂ ਬਾਹਰ ਕੱਢੀ ਗਈ ਸੀ ਪਰ ਇਸ ਦੌਰਾਨ ਕਵਰੇਜ਼ ਕਰਨ ਪਹੁੰਚੇ 2 ਪੱਤਰਕਾਰਾਂ ਨਾਲ ਐੱਸ.ਐੱਚ.ਓ ਨੇ ਧੱਕਾ ਸ਼ਾਹੀ ਕੀਤੀ। ਇਸ ਨੂੰ ਲੈ ਕੇ ਮੀਡੀਆ ਦੇ ਕੁਝ ਕਰਮਚਾਰੀਆਂ ਨੇ ਬਸਤੀ ਜੋਧੇਵਾਲ ਦੇ ਬਾਹਰ ਇਕੱਠੇ ਹੋਏ।
ਪੁਲਿਸ ਵੱਲ਼ੋਂ ਪੱਤਰਕਾਰਾਂ ਨਾਲ ਕੀਤੇ ਗਏ ਮਾੜੇ ਵਤੀਰੇ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਲਾਕਡਾਊਨ ਦੌਰਾਨ ਕਈ ਥਾਵਾਂ ‘ਤੇ ਪੁਲਿਸ ਵੱਲੋਂ ਮੀਡੀਆ ਕਰਮਚਾਰੀਆਂ ਨਾਲ ਬਦਤਮੀਜੀ ਤੋਂ ਲੈ ਕੇ ਕੁੱਟਮਾਰ ਤੱਕ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।