Khanna ITI principal viral video: ਬੀਤੇ ਦਿਨੀ ਆਈਟੀਆਈ ਬੂਲੇਪੁਰ ਖੰਨਾ ਦੇ ਪ੍ਰਿੰਸੀਪਲ ਦੀ ਆਪਣੇ ਦਫ਼ਤਰ ਦੇ ਅੰਦਰ ਇੱਕ ਮਹਿਲਾ ਅਧਿਆਪਕ ਨਾਲ ਇਤਰਾਜ਼ਯੋਗ ਹਾਲਤ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇੰਨਾ ਹੜਕੰਪ ਮੱਚ ਗਿਆ, ਕਿਉਂਕਿ ਇਹ ਇੱਕ ਕਾਫੀ ਵੱਡਾ ਮਾਮਲਾ ਸੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਸੋਚਣਾ ਪੈ ਰਿਹਾ ਹੈ ਕਿ ਲੜਕੀਆਂ ਦੀ ਆਈਟੀਆਈ ਜਿਸਦਾ ਜਿੰਮਾ ਅਜਿਹੇ ਪ੍ਰਿੀਸਫਲ ਦੇ ਮੋਢਿਆ ‘ਤੇ ਸੀ ਜੋ ਖੁਦ ਇਸ ਤਰ੍ਹਾਂ ਦੀਆਂ ਹਰਕਤਾਂ ਸ਼ਰੇਆਮ ਦਫਤਰ ਵਿੱਚ ਬੈਠ ਕੇ ਮਹਿਲਾ ਅਧਿਆਪਕ ਨਾਲ ਕਰ ਰਿਹਾ ਸੀ। ਜਿਸ ਤੋਂ ਬਾਅਦ ਲੜਕੀਆ ਦੀ ਆਈਟੀਆਂਈ ਵਿੱਚ ਤਾਇਨਾਤ ਪ੍ਰਿਸੀਪਲ ਅਤੇ ਉਸ ਔਰਤ ਨੂੰ ਤਰੁੰਤ ਬਰਖਾਸਤ ਕਰਨ ਦੀ ਮੰਗ ਉੱਠੀ।
ਮਿਲੀ ਜਾਣਕਾਰੀ ਅਨੁਸਾਰ ਪ੍ਰਿੰਸੀਪਲ ਅਤੇ ਮਹਿਲਾ ਅਧਿਆਪਕ ਦੀਆਂ ਹਰਕਤਾਂ ਤੋਂ ਸਟਾਫ ਕਾਫੀ ਜਿਆਦਾ ਪਰੇਸ਼ਾਨ ਸੀ। ਇਨ੍ਹਾਂ ਦੀਆਂ ਹਰਕਤਾਂ ਦਾ ਪਰਦਫਾਸ਼ ਕਰਨ ਲਈ ਹੀ ਕਮਰੇ ਵਿੱਚ ਕੈਮਰਾ ਲਗਵਾਇਆ ਗਿਆ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇੱਕ ਦਮ ਵਿਭਾਗ ਹਰਕਤ ਵਿੱਚ ਆ ਗਿਆ। ਹਰਕਤ ਵਿੱਚ ਆਉਂਦਿਆਂ ਹੀ ਵਿਭਾਗ ਵੱਲੋਂ ਪ੍ਰਿੰਸੀਪਲ ਦਾ ਤਬਾਦਲਾ ਕਰ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਗਈ। ਪਰ ਇਸ ਮਾਮਲੇ ਦੀ ਜਾਂਚ ਕਰਨ ਲਈ ਇੱਕ ਕਮੇਟੀ ਬਣਾਈ ਗਈ ਹੈ ਜੋ ਕਿ ਇੱਕ ਹਫਤੇ ਦੇ ਅੰਦਰ ਆਪਣੀ ਰਿਪੋਰਟ ਸਰਕਾਰ ਨੂੰ ਪੇਸ਼ ਕਰੇਗ। ਉੱਥੇ ਹੀ ਦੂਜੇ ਪਾਸੇ ਪ੍ਰਿੰਸੀਪਲ ਨੇ ਸ਼ਰਮ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਆਪਣੇ ਆਪ ਨੂੰ ਪਾਕ ਸਾਫ ਦੱਸਿਆ ਹੈ।
ਫਿਲਹਾਲ ਕੁੜੀਆਂ ਦੀ ਆਈਟੀਆਈ ਵਿੱਚ ਪ੍ਰਿੰਸੀਪਲ ਦੀ ਸ਼ਰਮਨਾਕ ਹਰਕਤ ਇੱਕ ਜਾਂਚ ਦਾ ਵਿਸ਼ਾ ਹੈ। ਜਿਸ ਤੋਂ ਬਾਅਦ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਅਜਿਹੀ ਥਾਂ ‘ਤੇ ਕੁੜੀਆਂ ਸਰੁੱਖਿਅਤ ਰਹਿ ਸਕਦੀਆਂ ਹਨ ਤੇ ਵਿਭਾਗ ਨੇ ਅਜਿਹੇ ਪ੍ਰਿੰਸੀਪਲ ‘ਤੇ ਸਖਤ ਕਾਰਵਾਈ ਕਰਨ ਦੀ ਜਗ੍ਹਾ ਸਿਰਫ ਉਸਦਾ ਤਬਾਦਲਾ ਕੀਤਾ ਹੈ, ਜਦਕਿ ਮਹਿਲਾ ਅਧਿਆਪਕ ਵੀ ਇਸ ਵਿੱਚ ਬਰਾਬਰ ਦੀ ਜਿੰਮੇਵਾਰ ਹੈ।