Kulwant Singh Grewal Died: ਉੱਘੇ ਵਿਦਵਾਨ ਤੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ ਦਾ ਵੀਰਵਾਰ ਯਾਨੀ ਕਿ ਅੱਜ ਦਿਹਾਂਤ ਹੋ ਗਿਆ ਹੈ । ਪ੍ਰੋ. ਕੁਲਵੰਤ ਸਿੰਘ ਗਰੇਵਾਲ ਆਪਣੇ ਵਿਦਵਤਾ ਭਰਪੂਰ ਕੰਮਾਂ ਕਰ ਕੇ ਜਾਣੇ ਜਾਂਦੇ ਸਨ ।
ਦੱਸ ਦੇਈਏ ਕਿ ਪ੍ਰੋ.ਕੁਲਵੰਤ ਸਿੰਘ ਗਰੇਵਾਲ ਦਾ ਜਨਮ 1 ਜੁਲਾਈ 1941 ਨੂੰ ਪਿਤਾ ਅਮਰ ਸਿੰਘ ਗਰੇਵਾਲ ਦੇ ਘਰ ਮਾਤਾ ਜਿਉਣ ਕੌਰ ਦੀ ਕੁੱਖੋਂ ਸਕਰੋਦੀ ਸਿੰਘਾਂ ਦੀ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ਸੀ । ਪ੍ਰੋ.ਕੁਲਵੰਤ ਸਿੰਘ ਗਰੇਵਾਲ ਨੇ 40 ਤੋਂ ਵਧੇਰੇ ਪੁਸਤਕਾਂ ਅੰਗਰੇਜ਼ੀ, ਹਿੰਦੀ, ਪੰਜਾਬੀ, ਉਰਦੂ ਵਿੱਚ ਯੂਨੀਵਰਸਿਟੀ ਪੱਧਰ ‘ਤੇ ਸੰਪਾਦਿਤ ਕੀਤੀਆਂ ਸਨ। ਪ੍ਰੋ ਗਰੇਵਾਲ ਨੂੰ ਭਾਸ਼ਾ ਵਿਭਾਗ ਪੰਜਾਬ ਤੇ ਪੰਜਾਬ ਸਾਹਿਤ ਅਕਾਦਮੀ ਸਣੇ ਅਨੇਕਾਂ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਸੀ। ਪਰਿਵਾਰਕ ਸੂਤਰਾਂ ਅਨੁਸਾਰ ਉਨ੍ਹਾਂ ਦਾ ਅੰਤਿਮ ਸਸਕਾਰ ਅੱਜ 1 ਅਪ੍ਰੈਲ ਨੂੰ ਦੁਪਹਿਰ 12.30 ਵਜੇ ਘਲੌੜੀ ਗੇਟ ਸਥਿਤ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ ।