labh singh ludhiana farmer presents good example : ਇੱਕ ਪਾਸੇ ਜਿਥੇ ਜ਼ਿਲੇ ਦੇ ਕਈ ਕਿਸਾਨ ਪਰਾਲੀ ਸਾੜ ਕੇ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਹੇ ਹਨ, ਦੂਜੇ ਪਾਸੇ ਪਿੰਡ ਮਲਿਕਪੁਰ ਬੇਟ ਬਲਾਕ ਮੰਗਤ ਦੇ ਕਿਸਾਨ ਲਾਭ ਸਿੰਘ ਨੇ ਪਰਾਲੀ ਨੂੰ ਖੇਤੀ ‘ਚ ਇਸਤੇਮਾਲ ਕਰ ਰਹੇ ਹਨ।ਇਸ ਨਾਲ ਨਾ ਸਿਰਫ ਉਨ੍ਹਾਂ ਦੇ ਖੇਤਾਂ ਦੀ ਉਪਜਾਊ ਸ਼ਕਤੀ ਵੱਧਦੀ ਹੈ, ਸਗੋਂ ਖਾਦ ‘ਤੇ ਆਉਣ ਵਾਲੇ ਖਰਚ ਤੋਂ ਵੀ ਰਾਹਤ ਮਿਲਦੀ ਹੈ।ਉਹ ਪਰਾਲੀ ਵਾਲੇ ਖੇਤਾਂ ‘ਚ ਹੀ ਕਣਕ ਦੀ ਬਿਜਾਈ ਕਰਦੇ ਹਨ।ਲਾਭ ਸਿੰਘ ਦੇ ਕੋਲ 14 ਏਕੜ ਜਮੀਨ ਹੈ।ਇਸ ਤੋਂ 4 ਏਕੜ ‘ਚ ਉਨ੍ਹਾਂ ਨੇ ਅਮਰੂਦ ਦੇ ਬਾਗ ਲਗਾਏ ਹਨ ਜਦੋਂ ਕਿ 10 ਏਕੜ ਉਹ ਕਣਕ, ਮੱਕੀ ਅਤੇ ਝੋਨੇ ਦੀਆਂ ਫਸਲਾਂ ਬੀਜਦੇ ਹਨ।ਮਸ਼ੀਨਾਂ ਦੀ ਮੱਦਦ ਨਾਲ ਉਹ ਖੇਤ ‘ਚ ਹੀ ਪਰਾਲੀ ਦਾ ਪ੍ਰਬੰਧਨ ਕਰਦੇ ਹਨ।ਲਾਭ ਸਿੰਘ ਨੇ ਕਿਹਾ ਕਿ ਉਹ ਸੁਪਰ ਐੱਸਐੱਮਐੱਸ ਦਾ ਉਪਯੋਗ ਕਰਦੇ ਹਨ।ਇਸ ਨਾਲ ਪਰਾਲੀ
ਖੇਤ ‘ਚ ਹੀ ਰਲ ਜਾਂਦੀ ਹੈ।ਕੁਝ ਦਿਨ ਸਿੰਚਾਈ ਕੀਤੀ ਜਾਂਦੀ ਹੈ।ਇਸ ਤੋਂ ਪਰਾਲੀ ‘ਚ ਜਿੰਨੇ ਵੀ ਪੋਸ਼ਟਿਕ ਤੱਤ ਹੁੰਦੇ ਹਨ।ਉਹ ਖੇਤ ‘ਚ ਆ ਜਾਂਦੇ ਹਨ।ਇਸ ਤੋਂ ਬਾਅਦ ਉਹ ਖੇਤ ਨੂੰ ਤਿਆਰ ਕਰਕੇ ਕਣਕ ਦੀ ਬਿਜਾਈ ਕਰਦੇ ਹਨ।ਇਹ ਸਭ ਉਹ ਪੀਏਯੂ ਦੇ ਵਿਗਿਆਨਕਾਂ ਦੇ ਮਾਰਗਦਰਸ਼ਨ ‘ਚ ਕਰਦੇ ਹਨ।ਅਜਿਹਾ ਕਰਨ ਨਾਲ ਉਨ੍ਹਾਂ ਦੇ ਖੇਤ ਦੀ ਉਪਜਾਊ ਸ਼ਕਤੀ ਵੱਧ ਜਾਂਦੀ ਹੈ।ਜਿਸ ਨਾਲ ਖਾਦ ‘ਤੇ ਆਉਣ ਵਾਲੇ ਖਰਚਿਆਂ ‘ਚ ਕਮੀ ਆ ਜਾਂਦੀ ਹੈ।ਲਾਭ ਸਿੰਘ ਨੇ ਕਿਹਾ ਕਿ ਖੇਤੀ ਤੋਂ ਇਲਾਵਾ ਉਹ 10 ਮੱਝਾਂ ਅਤੇ 13 ਗਾਵਾਂ ਦੇ ਨਾਲ ਡੇਅਰੀ ਫਾਰਮ ਵੀ ਚਲਾਉਂਦੇ ਹਨ।ਇਸਦਾ ਦੁੱਧ ਉਹ ਗ੍ਰਾਮ ਸਹਿਕਾਰੀ ਵੇਰਕਾ ਡੇਅਰੀ ‘ਚ ਪਾਉਂਦੇ ਹਨ।ਇਸ ਕਾਰਨ ਉਹ ਹੋਰ ਕਿਸਾਨਾਂ ਦੀ ਤੁਲਨਾ ‘ਚ ਵੱਧ ਕਮਾ ਰਹੇ ਹਨ।ਅਮਰੂਦ ਦੇ ਬਾਗਾਂ ਤੋਂ ਉਹ ਪ੍ਰਤੀ ਏਕੜ 80,000 ਰੁਪਏ ਕਮਾਉਂਦੇ ਹਨ।ਲਾਭ ਸਿੰਘ ਦਾ ਕਹਿਣਾ ਹੈ ਕਿ ਖੇਤੀ ਨੂੰ ਜੇਕਰ ਆਰਗੈਨਿਕ ਢੰਗ ਨਾਲ ਕੀਤਾ ਜਾਵੇ ਤਾਂ ਇਸ ਤੋਂ ਆਮਦਨ ਨੂੰ ਦੁੱਗਣਾ ਕਰਨ ‘ਚ ਕੋਈ ਮੁਸ਼ਕਿਲ ਨਹੀਂ ਹੈ।ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਵੀ ਖੇਤੀ ਦੇ ਨਾਲ ਨਾਲ ਡੇਆਰੀ ਫਾਰਮਿੰਗ ਸਮੇਤ ਹੋਰ ਰੁਜ਼ਗਾਰ ਅਪਣਾਉਣ। ਇਸ ਨਾਲ ਰੋਜ਼ਾਨਾ ਘਰੇਲੂ ਖਰਚਿਆਂ ਨੂੰ ਆਸਾਨੀ ਨਾਲ ਨਜਿੱਠਿਆ ਜਾ ਸਕਦਾ ਹੈ।