land dispute ludhiana: ਲੁਧਿਆਣਾ ਦੇ ਭੱਟੀਆ ਪਿੰਡ ‘ਚ ਜ਼ਮੀਨੀ ਮਾਮਲੇ ਨੂੰ ਲੈ ਕੇ ਦੋ ਧਿਰਾਂ ‘ਚ ਹੋਏ ਵਿਵਾਦ ਨੇ ਇੰਨਾ ਖਤਰਨਾਕ ਰੂਪ ਧਾਰ ਲਿਆ ਕਿ ਮੌਕੇ ‘ਤੇ ਗੋਲੀ ਚੱਲ ਪਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਸ ਪਹੁੰਚੀ।
ਦਰਅਸਲ ਇਹ ਲੜਾਈ ਪਿੰਡ ਦੇ ਸਮਸ਼ਾਨਘਾਟ ਦੇ ਕੋਲ ਲਗਭਗ 4 ਏਕੜ ਜ਼ਮੀਨ ਦਾ ਹੈ। ਦੱਸਿਆ ਜਾਂਦਾ ਹੈ ਕਿ ਇਹ ਜ਼ਮੀਨ ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਵਾਸੀ ਜਸਵਿੰਦਰ ਸਿੰਘ ਨੇ ਤਰਨਤਾਰਨ ਦੇ ਰਹਿਣ ਵਾਲੇ ਗੁਰਨੇਕ ਸਿੰਘ ਤੋਂ ਖ੍ਰੀਦੀ ਸੀ। ਇਸ ਦੌਰਾਨ ਜਦੋਂ ਜਸਵਿੰਦਰ ਸਿੰਘ ਆਪਣੇ ਚਚੇਰੇ ਭਰਾ ਲਾਭ ਸਿੰਘ ਨੂੰ ਨਾਲ ਲੈ ਕੇ ਜ਼ਮੀਨ ‘ਤੇ ਮਿੱਟੀ ਪੁਆ ਰਿਹਾ ਸੀ, ਤਾਂ ਉਸ ਸਮੇਂ ਉੱਥੇ ਬਹਾਦਰ ਕੇ ਨਿਵਾਸੀ ਜਸਮੋਹਨ ਸਿੰਘ ਆਪਣੇ ਸਾਥੀਆਂ ਨਾਲ ਪਹੁੰਚਿਆ ਅਤੇ ਆਉਂਦਿਆਂ ਹੀ ਜਸਵਿੰਦਰ ਸਿੰਘ ਤੇ ਲਾਭ ਸਿੰਘ ਨਾਲ ਬਹਿਸਬਾਜ਼ੀ ਕਰਨ ਲੱਗਾ। ਵਿਵਾਦ ਇੰਨਾ ਵੱਧ ਗਿਆ ਕਿ ਜਸਮੋਹਨ ਨੇ ਆਪਣੀ ਪਿਸਤੌਲ ਕੱਢ ਕੇ ਗੋਲੀ ਚਲਾ ਦਿੱਤੀ, ਜੋ ਕਿ ਜਸਵਿੰਦਰ ਸਿੰਘ ਦੀ ਲੱਤ ‘ਚ ਲੱਗ ਗਈ। ਵਾਰਦਾਤ ਨੂੰ ਅੰਜ਼ਾਮ ਦੇ ਕੇ ਜਸਮੋਹਨ ਉੱਥੋ ਫਰਾਰ ਹੋ ਗਿਆ। ਮੌਕੇ ‘ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ‘ਚ ਜੁੱਟ ਗਈ ਹੈ।
ਦੂਜੇ ਪਾਸੇ ਜ਼ਖਮੀ ਨੌਜਵਾਨ ਜਸਵਿੰਦਰ ਸਿੰਘ ਦੇ ਭਰਾ ਲਾਭ ਸਿੰਘ ਨੇ ਬਿਆਨ ਦਿੱਤਾ ਹੈ ਕਿ ਕੁਝ ਦਿਨ ਪਹਿਲਾਂ ਵੀ ਇਹ ਬਦਮਾਸ਼ ਜ਼ਮੀਨ ‘ਤੇ ਆਏ ਸਨ ਅਤੇ ਉਨ੍ਹਾਂ ਨੂੰ ਧਮਕੀਆਂ ਦੇ ਕੇ ਗਏ ਸਨ।