looted from gas agency employee: ਲੁਧਿਆਣਾ: ਸੋਮਵਾਰ ਨੂੰ ਲੁਧਿਆਣੇ ਵਿੱਚ ਇੱਕ ਗੈਸ ਏਜੰਸੀ ਦੇ ਕਰਮਚਾਰੀ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ 11 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਰਮਚਾਰੀ ਦੋ ਦਿਨਾਂ ਦਾ ਕੁਲੈਕਸ਼ਨ ਬੈਂਕ ਕੋਲ ਜਮ੍ਹਾ ਕਰਵਾਉਣ ਜਾ ਰਿਹਾ ਸੀ। ਮੋਟਰਸਾਈਕਲ ਤੇ ਆਏ ਤਿੰਨ ਬਦਮਾਸ਼ ਨਕਦੀ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਦੀ ਬੱਚਨ ਗੈਸ ਏਜੰਸੀ ਦਾ ਕਰਮਚਾਰੀ ਪਵਨਦੀਪ ਸਿੰਘ ਸ਼ਨੀਵਾਰ ਅਤੇ ਐਤਵਾਰ ਨੂੰ ਇਕੱਠੀ ਕੀਤੀ ਗਈ ਨਕਦੀ ਜਮ੍ਹਾ ਕਰਾਉਣ ਜਾ ਰਿਹਾ ਸੀ।
ਸ਼ਿਮਲਾਪੁਰੀ ਖੇਤਰ ਦੇ ਲੋਹਾਰਾ ਰੋਡ ‘ਤੇ ਮੋਟਰਸਾਈਕਲ ‘ਤੇ ਸਵਾਰ ਤਿੰਨ ਨੌਜਵਾਨਾਂ ਨੇ ਅਚਾਨਕ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਤੋਂ ਨਕਦੀ ਲੁੱਟ ਲਈ। ਲੁੱਟ ਮਗਰੋਂ ਤਿੰਨੋਂ ਨੌਜਵਾਨ ਮੋਟਰਸਾਈਕਲ ’ਤੇ ਫਰਾਰ ਹੋ ਗਏ। ਪਵਨਦੀਪ ਸਿੰਘ ਨੇ ਤੁਰੰਤ ਏਜੰਸੀ ਮਾਲਕ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪਹੁੰਚੇ ਡੀਸੀਪੀ ਸਿਮਰਤ ਪਾਲ ਸਿੰਘ, ਏਸੀਪੀ ਮਨਦੀਪ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।