ludhiana cops corona positive: ਲੁਧਿਆਣਾ ‘ਚ ਖਤਰਨਾਕ ਕੋਰੋਨਾਵਾਇਰਸ ਜਿੱਥੇ ਆਮ ਲੋਕਾਂ ‘ਤੇ ਕਹਿਰ ਬਣ ਕੇ ਵਰ੍ਹਿਆ, ਉੱਥੇ ਹੀ ਫ੍ਰੰਟ ਲਾਈਨ ‘ਤੇ ਕੰਮ ਕਰਨ ਵਾਲੇ ਕੋਰੋਨਾ ਯੋਧੇ ਪੁਲਿਸ ਕਾਮਿਆਂ ਨੂੰ ਵੀ ਆਪਣੀ ਚਪੇਟ ‘ਚ ਚੁੱਕਾ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹੇ ‘ਚ 18 ਅਪ੍ਰੈਲ ਨੂੰ ਏ.ਸੀ.ਪੀ ਅਨਿਲ ਕੋਹਲੀ ਦੀ ਕੋਰੋਨਾਵਾਇਰਸ ਨਾਲ ਮੌਤ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਚੌਕਸ ਹੋ ਗਈ ਸੀ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਲਗਭਗ 3000 ਪੁਲਿਸ ਕਰਮਚਾਰੀਆਂ ਦਾ ਕੋਵਿਡ-19 ਟੈਸਟ ਹੋ ਕਰਵਾਇਆ ਜਾ ਚੁੱਕਾ ਹੈ, ਜਿਸ ‘ਚ 30 ਪੁਲਿਸ ਕਰਮਚਾਰੀ ਕੋਰੋਨਾ ਪਾਜ਼ੀਟਿਵ ਮਿਲੇ ਹਨ। ਦੱਸ ਦੇਈਏ ਕਿ 30 ‘ਚੋਂ ਹੁਣ ਤੱਕ 25 ਪੁਲਿਸ ਕਰਮਚਾਰੀ ਹੁਣ ਵੀ ਇਲਾਜ ਅਧੀਨ ਹਨ।
ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਹੈ, “ਜਦੋਂ ਤੋਂ ਸੂਬੇ ‘ਚ ਕਰਫਿਊ ਲਾਇਆ ਗਿਆ ਹੈ, ਪੂਰੀ ਪੁਲਿਸ ਫੋਰਸ ਸਭ ਤੋਂ ਅੱਗੇ ਕੰਮ ਕਰ ਰਹੀ ਹੈ। ਡਿਊਟੀ ਦੌਰਾਨ ਏ.ਸੀ.ਪੀ ਕੋਹਲੀ ਵਾਇਰਸ ਦੇ ਸ਼ਿਕਾਰ ਹੋ ਗਏ। ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਪੁਲਿਸ ਕਰਮਚਾਰੀ ਨੇ ਯੋਧਿਆਂ ਦੇ ਰੂਪ ‘ਚ ਕੰਮ ਕਰਨਾ ਜਾਰੀ ਰੱਖਿਆ ਹੈ।”