ludhiana corona positive cases: ਲੁਧਿਆਣਾ ‘ਚ ਕੋਰੋਨਾ ਵਾਇਰਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਜਾਣਕਾਰੀ ਮੁਤਾਬਕ ਵੀਰਵਾਰ ਨੂੰ ਇੱਥੇ 55 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 1 ਮੌਤ ਹੋਈ ਹੈ। ਮਹਾਨਗਰ ‘ਚ ਕੋਰੋਨਾ ਪੀੜ੍ਹਤਾਂ ਦਾ ਅੰਕੜਾ 917 ਤੱਕ ਪਹੁੰਚ ਚੁੱਕਿਆ ਹੈ ਅਤੇ ਹੁਣ ਤੱਕ 22 ਲੋਕਾਂ ਦੀ ਮੌਤ ਹੋਈ ਹੈ। ਦੱਸ ਦੇਈਏ ਕਿ ਜ਼ਿਲ੍ਹੇ ‘ਚ ਵੀਰਵਾਰ ਨੂੰ ਸਾਹਮਣੇ ਆਏ 55 ਮਾਮਲਿਆਂ ‘ਚੋਂ 52 ਲੁਧਿਆਣਾ ਦੇ ਅਤੇ 3 ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਇਸ ਦੇ ਨਾਲ ਵੀਰਵਾਰ ਨੂੰ ਜ਼ਿਲ੍ਹੇ ਦੇ ਸੀ.ਐੱਮ.ਸੀ ਹਸਪਤਾਲ ‘ਚ 60 ਸਾਲਾਂ ਔਰਤ ਨੇ ਦਮ ਤੋੜ੍ਹਿਆ ਹੈ।
ਬੀਤੇ ਦਿਨ ਸਿਹਤ ਵਿਭਾਗ ਵੱਲੋਂ ਵੱਖ-ਵੱਖ ਇਲਾਕਿਆਂ ‘ਚ ਸੈਂਪਲਿੰਗ ਕੀਤੀ ਗਈ। ਕੁੱਲ 1011 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਸਿਹਤ ਵਿਭਾਗ ਦੀ ਰੈਪਿਡ ਰਿਸਪਾਂਸ ਟੀਮਾਂ ਨੇ ਵੀਰਵਾਰ ਨੂੰ 301 ਲੋਕਾਂ ਨੂੰ ਸਕ੍ਰੀਨਿੰਗ ਕੀਤੀ। ਇਸ ‘ਚ 212 ਲੋਕਾਂ ਨੇ ਕੁਆਰੰਟਾਈਨ ਕੀਤਾ ਗਿਆ। ਸਿਵਲ ਸਰਜਨ ਨੇ ਜਨਤਾ ਨੂੰ ਅਪੀਲ ਕੀਤਾ ਹੈ ਕਿ ਉਹ ਮਾਸਕ ਜਰੂਰ ਪਹਿਨਣ।
ਜ਼ਿਕਰਯੋਗ ਹੈ ਕਿ ਸ਼ਹਿਰ ਦੇ ਹਸਪਤਾਲਾਂ ‘ਚ ਦੂਜੇ ਜ਼ਿਲ੍ਹਿਆਂ ਅਤੇ ਸੂਬਿਆਂ ਤੋਂ ਕਾਫੀ ਗਿਣਤੀ ‘ਚ ਲੋਕ ਭਰਤੀ ਹੋ ਰਹੇ ਹਨ। ਹੁਣ ਤੱਕ ਸ਼ਹਿਰ ਦੇ ਹਸਪਤਾਲਾਂ ‘ਚ 1118 ਲੋਕ ਪਾਜ਼ੇਟਿਵ ਆ ਚੁੱਕੇ ਹਨ ਜਦਕਿ 46 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 201 ਮਰੀਜ਼ ਬਾਹਰੀ ਜ਼ਿਲ੍ਹਿਆਂ ਨਾਲ ਸਬੰਧਿਤ ਹਨ।