Ludhiana corona positive cases: ਲੁਧਿਆਣਾ ਜ਼ਿਲੇ ‘ਚ ਕੋਰੋਨਾ ਮਹਾਂਮਾਰੀ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ।ਲੁਧਿਆਣਾ ਦੇ ਸਿਵਿਲ ਸਰਜਨ ਡਾ.ਰਾਜੇਸ਼ ਕੁਮਾਰ ਬੱਗਾ ਨੇ ਕੋਵਿਡ-19 (ਕੋਰੋਨਾ ਮਹਾਂਮਾਰੀ) ਦੀ ਤਾਜਾ ਸਥਿਤੀ ਤੋਂ ਜਾਣੂ ਕਰਾਉਂਦਿਆਂ ਦੱਸਿਆ ਕਿ ਅੱਜ ਤੱਕ 13221 (84.19ਫੀਸਦੀ) ਕੋਰੋਨਾ ਪਾਜ਼ੇਟਿਵ ਵਿਅਕਤੀ ਕੋਰੋਨਾ ਮਹਾਂਮਾਰੀ ਨੂੰ ਮਾਤ ਦੇ ਕੇ ਸਿਹਤਯਾਬ ਹੋਏ ਹਨ।ਜ਼ਿਲ੍ਹਾ ਲੁਧਿਆਣਾ ‘ਚ ਅੱਜ ਤੱਕ 218214 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ।
ਪੈਡਿੰਗ ਰਿਪੋਰਟਾਂ ‘ਚੋਂ 388 ਸੈਂਪਲਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪ੍ਰਾਪਤ ਹੋਈ ਹੈ।ਜੋ ਕਿ 332 ਜਿਲ੍ਹਾ ਲੁਧਿਆਣਾ ਅਤੇ 56 ਸੈਂਪਲਾਂ ਦੀ ਰਿਪੋਰਟ ਹੋਰਾਂ ਜ਼ਿਲਿਆਂ ਨਾਲ ਸੰਬੰਧਤ ਹਨ।ਇਸ ਤਰ੍ਹਾਂ ਅੱਜ ਜਿਲ੍ਹਾ ਲੁਧਿਆਣਾ ‘ਚ 332 ਤਾਜਾ ਕੋਰੋਨਾ ਪਾਜ਼ੇਟਿਵ ਮਾਮਲੇ ਪਾਏ ਗਏ ਹਨ।ਦੱਸਣਯੋਗ ਹੈ ਕਿ ਅੱਜ 56 ਕੋਰੋਨਾ ਪਾਜ਼ੇਟਿਵ ਮਾਮਲੇ ਹੋਰ ਜ਼ਿਲਿਆਂ ਅਤੇ ਸੂਬਿਆਂ ਨਾਲ ਸਬੰਧਤ ਹਨ।ਜਿਸ ‘ਚ ਹੋਰ ਜਿਲੇ, ਸੂਬੇ ਮਿਲਾ ਕੇ ਕੁੱਲ ਕੋਰੋਨਾ ਪਾਜ਼ੇਟਿਵ ਮਾਮਲੇ 1763 ਹੋ ਗਏ ਹਨ।ਅੱਜ ਕੋਰੋਨਾ ਨਾਲ 18 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਜ਼ੋ ਕਿ 12 ਜ਼ਿਲਾ ਲੁਧਿਆਣਾ, 1 ਜਿਲਾ ਬਠਿੰਡਾ, 1ਜਿਲ੍ਹਾ ਮੋਗਾ, 2 ਪਠਾਨਕੋਟ, 1 ਜਲੰਧਰ ਅਤੇ 1 ਸੰਗਰੂਰ ਨਾਲ ਸਬੰਧਤ ਹਨ।ਇਸ ਤਰ੍ਹਾਂ ਲੁਧਿਆਣਾ ਜ਼ਿਲੇ ਦੀਆਂ ਕੋਰੋਨਾ ਨਾਲ ਕੁੱਲ ਮੌਤਾਂ ਦੀ ਗਿਣਤੀ 646 ਹੋ ਗਈ ਹੈ ਅਤੇ ਹੋਰਾਂ ਜ਼ਿਲਿਆਂ ਦੀਆਂ ਮੌਤਾਂ ਦੀ ਗਿਣਤੀ 187 ਹੈ।