ludhiana corona posituve cases: ਲੁਧਿਆਣਾ,(ਤਰਸੇਮ ਭਾਰਦਵਾਜ)- ਲੁਧਿਆਣਾ ਜ਼ਿਲੇ ‘ਚ ਕੋਰੋਨਾ ਮਹਾਂਮਾਰੀ ਨੇ ਭਿਆਨਕ ਰੂਪ ਅਖਤਿਆਰ ਕੀਤਾ ਹੋਇਆ ਹੈ।ਦੱਸ ਦੇਈਏ ਕਿ ਲੁਧਿਆਣਾ ਦੇ ਸਿਵਿਲ ਸਰਜਨ ਡਾ.ਰਾਜੇਸ਼ ਬੱਗਾ ਨੇ ਕੋਵਿਡ -19 ਦੀ ਤਾਜਾ ਸਥਿਤੀ ਤੋਂ ਜਾਣੂ ਕਰਾਉਂਦਿਆਂ ਦੱਸਿਆ ਕਿ ਅੱਜ ਤੱਕ 13558 (84 ਫੀਸਦੀ) ਕੋਰੋਨਾ ਪਾਜ਼ੇਟਿਵ ਵਿਅਕਤੀ ਕੋਰੋਨਾ ਬਿਮਾਰੀ ਨੂੰ ਮਾਤ ਦੇ ਕੇ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ।ਜ਼ਿਲਾ ਲੁਧਿਆਣਾ ਅੰਦਰ ਅੱਜ ਤੱਕ 223300 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ।
ਦੱਸਣਯੋਗ ਹੈ ਕਿ ਅੱਜ ਪੈਂਡਿੰਗ ਰਿਪੋਰਟਾਂ ਮੁਤਾਬਕ 413 ਸੈਂਪਲਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ ਭਾਵ ਕਿ 413 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।ਜਿਨ੍ਹਾਂ ‘ਚੋਂ 347 ਮਾਮਲੇ ਜ਼ਿਲਾ ਲੁਧਿਆਣਾ ਨਾਲ ਸਬੰਧਤ ਹਨ ਅਤੇ 66 ਮਾਮਲੇ ਹੋਰ ਜ਼ਿਲਿਆਂ ਨਾਲ ਸਬੰਧਤ ਹਨ।ਜ਼ਿਲਾ ਲੁਧਿਆਣਾ ‘ਚ ਕੁੱਲ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 16051 ਤਕ ਪਹੁੰਚ ਗਈ ਹੈ।ਦੱਸਣਯੋਗ ਹੈ ਕਿ ਅੱਜ ਕੋਰੋਨਾ ਨਾਲ ਹੋਈਆਂ 14 ਮੌਤਾਂ ਦੀ ਪੁਸ਼ਟੀ ਹੋਈ ਹੈ।ਜਿਨ੍ਹਾਂ ‘ਚੋਂ 12 ਲੁਧਿਆਣਾ ਨਾਲ ਸਬੰਧਤ ਹਨ ਅਤੇ 1 ਜ਼ਿਲ੍ਹਾ ਬਠਿੰਡਾ ਅਤੇ 1 ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਹਨ।ਦੱਸਣਯੋਗ ਹੈ ਕਿ ਲੁਧਿਆਣਾ ਜਿਲ੍ਹੇ ‘ਚ ਕੋਰੋਨਾ ਨਾਲ ਕੁੱਲ ਮੌਤਾਂ ਦੀ ਗਿਣਤੀ 658 ਹੋ ਗਈ ਹੈ ਅਤੇ ਹੋਰਾਂ ਜ਼ਿਲਿਆਂ ਦੀਆਂ ਮੌਤਾਂ ਦੀ ਗਿਣਤੀ 189 ਹੈ।