ਬੀਤੇ ਦਿਨ ਲੁਧਿਆਣਾ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਉਤੇ ਕਾਰਵਾਈ ਕਰਦਿਆਂ ਉਨ੍ਹਾਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨੂੰ ਡਰਾ ਕੇ ਉਨ੍ਹਾਂ ਤੋਂ ਪੈਸੇ ਵਸੂਲਦੇ ਸਨ। ਇਹਨਾਂ ਦੇ ਕੋਲੋਂ ਖਾਕੀ ਰੰਗ ਦੀ ਪੱਗ , ਲਾਲ ਫ਼ਿਫ਼ਟੀ ਅਤੇ ਪੁਲਿਸ ਦੇ ਲੋਗੋ ਵਾਲੇ ਮਾਸਕ ਵੀ ਬਰਾਮਦ ਹੋਏ ਹਨ।
ਦਰਅਸਲ ਲੁਧਿਆਣਾ ਦੇ ਥਾਣਾ ਡਾਬਾ ਦੀ ਪੁਲੀਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਪੁਲਿਸ ਵਾਲੇ ਬਣ ਕੇ ਭੋਲੇ ਭਾਲੇ ਲੋਕਾਂ ਨੂੰ ਡਰਾ ਕੇ ਉਨ੍ਹਾਂ ਤੋਂ ਵਸੂਲੀ ਕਰਦੇ ਸਨ। ਪੁਲੀਸ ਨੇ ਇਸ ਗਿਰੋਹ ਦੇ 4 ਮੈਂਬਰਾਂ ਨੂੰ ਵੀ ਕਾਬੂ ਕੀਤਾ ਹੈ। ਪੁਲੀਸ ਨੇ ਫੜੇ ਗਏ ਆਰੋਪੀਆਂ ਪਾਸੋਂ 50 ਹਜਾਰ ਰੁਪਏ ਦੀ ਭਾਰਤੀ ਕਰੰਸੀ ਅਤੇ ਇੱਕ ਕਾਰ ਬਰਾਮਦ ਕੀਤੀ ਹੈ ਜਿਸ ਉੱਤੇ ਪੁਲੀਸ ਦਾ ਸਟਿੱਕਰ ਵੀ ਲੱਗਿਆ ਹੋਇਆ।
ਇਹ ਵੀ ਪੜ੍ਹੋ : CM ਕੈਪਟਨ ਅੱਜ ਪੰਜਾਬ ਦੇ ਨਵੇਂ ਬਣੇ ਜ਼ਿਲ੍ਹੇ ਮਾਲੇਰਕੋਟਲਾ ਦਾ ਕਰਨਗੇ ਰਸਮੀ ਉਦਘਾਟਨ
ਪ੍ਰੈੱਸ ਕਾਨਫਰੰਸ ਦੇ ਦੌਰਾਨ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਫਰਜ਼ੀ ਪੁਲਿਸ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਉਸ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਹੈ ਜੋ ਭੋਲੇ ਭਾਲੇ ਲੋਕਾਂ ਨੂੰ ਡਰਾ ਕੇ ਉਨ੍ਹਾਂ ਤੋਂ ਪੈਸੇ ਵਸੂਲਦੇ ਸਨ ਉਨ੍ਹਾਂ ਨੇ ਦੱਸਿਆ ਕਿ ਆਰੋਪੀਆਂ ਪਾਸੋਂ ਉਨ੍ਹਾਂ ਨੂੰ 50 ਹਜਾਰ ਰੁਪਏ ਦੀ ਭਾਰਤੀ ਕਰੰਸੀ, ਇੱਕ ਕਾਰ ਜਿਸ ਉੱਪਰ ਉਨ੍ਹਾਂ ਨੇ ਪੁਲੀਸ ਦਾ ਲੋਗੋ ਲਗਾਇਆ ਹੋਇਆ ਸੀ ਬਰਾਮਦ ਹੋਈ ਹੈ। ਆਰੋਪੀ ਪਿਛਲੇ ਕਰੀਬ ਛੇ ਮਹੀਨੇ ਤੋਂ ਇਸ ਪ੍ਰਕਾਰ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ ਤੇ ਹੁਣ ਤੱਕ ਪੰਜ ਵਾਰਦਾਤਾਂ ਕਰਨ ਦੀ ਗੱਲ ਕਬੂਲੀ ਹੈ। ਇਸ ਸਮੇਂ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਦੇਖੋ : ਮਰਦਾਂ ਦਾ ਰਾਗ ਮਰਦ ਹੀ ਸੁਣਦੇ ਨੇ ਇਹ ਮੁਰਦਿਆਂ ਦਾ ਰਾਗ ਨਹੀਂ “ਸੰਤਾਂ ਦੀ ਤਸਵੀਰ”