ludhiana mobile sanching : ਲੁਧਿਆਣਾ ਜਿਲੇ ‘ਚ ਲੁੱਟਾਂ-ਖੋਹਾਂ ਵਰਗੇ ਮਾਮਲੇ ਦਿਨੋਂ-ਦਿਨ ਵਧਦੇ ਹੀ ਜਾ ਰਹੇ ਹਨ।ਅਜਿਹੀ ਹੀ ਘਟਨਾ ਲੁਧਿਆਣਾ ‘ਚ ਉਦੋਂ ਵਾਪਰੀ ਜਦੋਂ ਇੱਕ ਨੌਜਵਾਨ ਡੀ.ਐੱਮ.ਸੀ. ਹਸਪਤਾਲ ਤੋਂ ਪੈਦਲ ਦਵਾਈ ਲੈਣ ਜਾ ਰਿਹਾ ਸੀ ਤਾਂ ਰਾਸਤੇ ‘ਚ ਇੱਕ ਅਣਪਛਾਤਾ ਵਿਅਕਤੀ ਬਿਨਾਂ ਨੰਬਰ ਪਲੇਟ ਐਕਟਿਵਾ ‘ਤੇ ਆਇਆ ਅਤੇ ਉਸਦੇ ਹੱਥੋਂ ਮੋਬਾਇਲ ਖੋਹ ਕੇ ਫਰਾਰ ਹੋ ਗਿਆ।
ਦੱਸਣਯੋਗ ਹੈ ਕਿ ਜਿਲੇ ‘ਚ ਮੋਬਾਇਲ ਸਨੈਚਿੰਗ ਕੋਈ ਪਹਿਲੀ ਘਟਨਾ ਨਹੀਂ ਹੈ, ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।ਪੀੜਤ ਨੌਜਵਾਨ ਨੇ ਇਸਦੀ ਸੂਚਨਾ ਥਾਣਾ ਡਿਵੀਜ਼ਨ ਨੰ. 8 ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ,ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰਕੇ ਜਾਂਚ ‘ਚ ਜੁੱਟ ਗਈ ਹੈ।ਪੀੜਤ ਕਰਮਜੀਤ ਸਿੰਘ ਨਿਵਾਸੀ ਅਮਨ ਪਾਰਕ ਨੇ ਦੱਸਿਆ ਕਿ ਉਹ ਦੁਪਹਿਰ ਦੇ ਕਰੀਬ 2 ਵਜੇ ਦਵਾਈ ਲੈਣ ਪੈਦਲ ਹੀ ਜਾ ਰਿਹਾ ਸੀ।ਜਦੋਂ ਉਹ ਸੁਆਮੀ ਰੋਡ ਕੋਲੋਂ ਦੀ ਜਾ ਰਿਹਾ ਸੀ ਤਾਂ ਇੱਕ ਅਣਪਛਾਤਾ ਵਿਅਕਤੀ ਐਕਟਿਵਾ ‘ਤੇ ਆਇਆ ਅਤੇ ਉਸ ਦੇ ਹੱਥੋਂ ਝਪੱਟਾ ਮਾਰ ਕੇ ਮੋਬਾਇਲ ਖੋਹ ਕੇ ਫਰਾਰ ਹੋ ਗਿਆ।ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।