ludhiana parents protest school:ਲੁਧਿਆਣਾ ‘ਚ ਇਕ ਵਾਰ ਫਿਰ ਸਕੂਲ ਫੀਸ ਮਾਮਲਾ ਸਾਹਮਣਾ ਆਇਆ ਹੈ, ਜਿਸ ਨੂੰ ਲੈ ਕੇ ਬੱਚਿਆ ਦੇ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਮੁਤਾਬਕ ਜ਼ਿਲੇ ਦੇ ਕਿਚਲੂ ਨਗਰ ਦੇ ਭਾਰਤੀ ਵਿਦਿਆ ਮੰਦਰ ਸਕੂਲ ਵੱਲੋਂ 3 ਮਹੀਨਿਆਂ ਦੀ ਇੱਕਠੀ ਫੀਸ ਮੰਗਣ ‘ਤੇ ਮਾਪਿਆ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਥੋੜ੍ਹੇ ਸਮੇਂ ਲਈ ਕਿਚਲੂ ਨਗਰ ਦੀ ਸੜਕ ਵੀ ਬੰਦ ਕਰ ਦਿੱਤੀ। ਧਰਨੇ ‘ਤੇ ਬੈਠੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫੋਨ ਕੀਤੇ ਗਏ ਹਨ ਕਿ ਜੇਕਰ 25 ਜੂਨ ਤੱਕ ਫੀਸ ਜਮ੍ਹਾਂ ਨਾ ਕਰਵਾਈ ਗਈ ਤਾਂ ਉਨ੍ਹਾਂ ਦੇ ਬੱਚਿਆਂ ਦੇ ਸਕੂਲ ‘ਚੋਂ ਨਾਂ ਕੱਟ ਦਿੱਤੇ ਜਾਣਗੇ।ਇਸ ਗੱਲ ‘ਤੇ ਰੋਸ ਪ੍ਰਗਟਾਉਂਦੇ ਹੋਏ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।