Ludhiana people solar eclipse: ਅੱਜ ਭਾਵ ਐਤਵਾਰ ਨੂੰ ਪੂਰੀ ਦੁਨੀਆ ‘ਚ ਸੂਰਜ ਗ੍ਰਹਿਣ ਲੱਗਾ ਹੈ, ਜਿਸ ਦਾ ਨਜ਼ਾਰਾ ਭਾਰਤ ‘ਚ ਵੀ ਦੇਖਣ ਨੂੰ ਮਿਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਲੁਧਿਆਣਾ ਜ਼ਿਲੇ ‘ਚ ਵੀ ਲੋਕਾਂ ਨੇ ਸੂਰਜ ਗ੍ਰਹਿਣ ਦੇਖਿਆ, ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਦੱਸਿਆ ਜਾਂਦਾ ਹੈ ਕਿ ਇਹ ਤਸਵੀਰਾਂ ਜ਼ਿਲੇ ਦੇ ਮਾਛੀਵਾੜਾ ‘ਚੋਂ ਸਾਹਮਣੇ ਆਈਆਂ ਹਨ।
ਇਸ ਤੋਂ ਇਲਾਵਾ ਅੰਮ੍ਰਿਤਸਰਾ ਜ਼ਿਲੇ ‘ਚ ਵੀ ਲੋਕਾਂ ਨੇ ਸੂਰਜ ਗ੍ਰਹਿਣ ਦੇਖਿਆ, ਜਿੱਥੋਂ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਦੱਸ ਦੇਈਏ ਕਿ ਸੂਰਜ ਗ੍ਰਹਿਣ ਸਵੇਰੇ 9 ਵੱਜ ਕੇ 56 ਮਿੰਟ ‘ਤੇ ਸ਼ੁਰੂ ਹੋਇਆ ਸੀ, ਜੋ ਕਿ ਦੁਪਹਿਰ 3 ਵੱਜ ਕੇ 4 ਮਿੰਟ ‘ਤੇ ਖਤਮ ਹੋਵੇਗਾ।
ਦੱਸਣਯੋਗ ਹੈ ਕਿ ਭਾਰਤ ਸਮੇਤ ਪੂਰੀ ਦੁਨੀਆ ‘ਚ ਅੱਜ ਭਾਵ ਐਤਵਾਰ ਨੂੰ ਸਾਲ ਦਾ ਸਭ ਤੋਂ ਵੱਡਾ ਸੂਰਜ ਗ੍ਰਹਿਣ ਲੱਗਾ, ਜਿਸ ਦਾ ਸਮਾਂ 5 ਘੰਟੇ 48 ਮਿੰਟ ਦਾ ਹੈ ਪਰ ਭਾਰਤ ‘ਚ ਸਿਰਫ 3 ਘੰਟੇ 26 ਮਿੰਟ ਤੱਕ ਹੀ ਦਿਖਾਈ ਦੇਵੇਗਾ। ਅੱਜ ਦੇਸ਼ ਦੇ ਕਈ ਸ਼ਹਿਰਾਂ ‘ਚ ਸੂਰਜ ਗ੍ਰਹਿਣ ‘ਰਿੰਗ ਆਫ ਫਾਇਰ’ ਵਰਗਾ ਨਜ਼ਰ ਆਵੇਗਾ, ਜੋ ਕਿ ਸੋਨੇ ਦੇ ਕੰਗਣ ਦੇ ਰੂਪ ‘ਚ ਹੋਵੇਗਾ। ਸੂਰਜ ਗ੍ਰਹਿਣ ਸਬੰਧੀ ਜੋਤਿਸ਼ਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਗ੍ਰਹਿਣ ਨੰਗੀਆਂ ਅੱਖਾਂ ਨਾਲ ਦੇਖਣ ਤੋਂ ਬਚਣਾ ਚਾਹੀਦਾ ਹੈ। ਇਸ ਦੇ ਨਾਲ ਹੀ ਗਰਭਵਤੀ ਔਰਤਾਂ ਵੀ ਸੂਰਜ ਗ੍ਰਹਿਣ ਦੌਰਾਨ ਘਰ ਤੋਂ ਬਾਹਰ ਨਾ ਨਿਕਲਣ।