ludhiana police youth accident: ਆਏ ਦਿਨ ਪੁਲਿਸ ਦੇ ਅਜਿਹੇ ਕਈ ਕਾਰਨਾਮੇ ਸਾਹਮਣੇ ਆ ਰਹੇ ਹਨ, ਜੋ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੰਦੇ ਹਨ। ਤਾਜ਼ਾ ਮਾਮਲਾ ਲੁਧਿਆਣਾ ਦਾ ਹੈ, ਜਿੱਥੇ ਵਾਪਰੇ ਇਕ ਸੜਕ ਹਾਦਸੇ ਨੇ ਪੁਲਿਸ ਦਾ ਅਸਲੀ ਚਿਹਰਾ ਸਾਹਮਣੇ ਲਿਆਂਦਾ ਹੈ।ਦਰਅਸਲ ਸ਼ਹਿਰ ਦੇ ਵੇਟ ਗੰਜ ਇਲਾਕੇ ‘ਚ ਐਕਟਿਵਾ ‘ਤੇ ਸਵਾਰ ਹੋ ਕੇ 3 ਨੌਜਵਾਨ ਜਾ ਰਹੇ ਸੀ, ਜਿਨ੍ਹਾਂ ਨੇ ਮਾਸਕ ਨਹੀਂ ਪਹਿਨਿਆ ਹੋਇਆ ਸੀ। ਇਹ ਦੇਖ ਕੇ ਤਾਇਨਾਤ ਪੀ.ਸੀ.ਆਰ ਦੇ ਦਸਤੇ ਨੇ ਚਲਾਨ ਕੱਟਣ ਲਈ ਜਦੋਂ ਐਕਟਿਵਾ ਸਵਾਰ ਨੌਜਵਾਨਾਂ ਨੂੰ ਰੋਕਣਾ ਚਾਹਿਆ ਪਰ ਉਹ ਰੁਕੇ ਨਹੀਂ। ਪੁਲਿਸ ਤੋਂ ਬਚਣ ਲਈ ਨੌਜਵਾਨ ਐਕਟਿਵਾ ਤੇਜ਼ ਰਫਤਾਰ ‘ਚ ਚਲਾ ਰਿਹਾ ਸੀ ਜਿਸ ਕਾਰਨ ਸੰਤੁਲਨ ਵਿਗੜ੍ਹਨ ਗਿਆ ਅਤੇ ਐਕਟਿਵਾ ਸਵਾਰ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਦੌਰਾਨ ਉਨ੍ਹਾਂ ਦੇ ਪਿੱਛਾ ਕਰ ਰਹੇ ਪੀ.ਸੀ.ਆਰ ਦੇ ਦਸਤੇ ਨੇ ਜ਼ਖਮੀਆਂ ਨੌਜਵਾਨਾਂ ਨੂੰ ਉਸੇ ਹਾਲਤ ‘ਚ ਪਏ ਰਹਿਣ ਦਿੱਤਾ ਅਤੇ ਖੁਦ ਮੌਕੇ ‘ਤੇ ਫਰਾਰ ਹੋ ਗਏ। ਦੱਸ ਦੇਈਏ ਕਿ ਇਹ ਹਾਦਸਾ ਇੰਨਾ ਭਿਆਨਕ ਰੂਪ ‘ਚ ਵਾਪਰਿਆ ਸੀ ਕਿ ਐਕਟਿਵਾ ਦੇ ਪਰਖੱਚੇ ਤੱਕ ਉੱਡ ਗਏ। 3 ਨੌਜਵਾਨ ਜ਼ਖਮੀ ਹਾਲਤ ‘ਚ ਥੋੜਾ ਸਮਾਂ ਉੱਥੇ ਪਏ ਰਹੇ ਅਤੇ ਫਿਰ ਐਕਟਿਵਾ ਚਾਲਕ ਨੌਜਵਾਨ ਥੋੜ੍ਹੇ ਸਮੇਂ ਬਾਅਦ ਨੇੜੇ ਮੌਜੂਦ ਲੋਕਾਂ ਤੋਂ ਮਦਦ ਮੰਗੀ ਅਤੇ ਆਪਣੇ ਦੋਸਤਾਂ ਸਮੇਤ ਖੁਦ ਹਸਪਤਾਲ ਪਹੁੰਚੇ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਗੱਲ ਦਾ ਉਸ ਸਮੇਂ ਖੁਲਾਸਾ ਹੋਇਆ ਜਦ ਉੱਥੇ ਲੱਗੇ ਸੀ.ਸੀ.ਟੀ. ਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਫਿਲਹਾਲ ਪੁਲਸ ਵੀਡੀਓ ਦੀ ਜਾਂਚ ਕਰ ਰਹੀ ਹੈ।