Ludhiana sarafa bazar thief: ਹੁਣ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਦਿਨ-ਦਿਹਾੜੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਦਰਅਸਲ ਅਜਿਹਾ ਹੀ ਨਵਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ 5 ਲੁਟੇਰਿਆਂ ਵੱਲੋਂ ਇਕ ਨੌਜਵਾਨ ਤੋਂ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਹਨ। ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਸ ਪਹੁੰਚੀ ਪਰ ਚੋਰਾਂ ਦਾ ਕੋਈ ਵੀ ਸੁਰਾਖ ਨਹੀਂ ਮਿਲਿਆ।
ਦੱਸਿਆ ਜਾਂਦਾ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਕ ਸੁਨਿਆਰੇ ਦੀ ਦੁਕਾਨ ‘ਤੇ ਕੰਮ ਕਰਨ ਵਾਲਾ ਸ਼ਖਸ ਸਰਾਫਾ ਬਾਜ਼ਾਰ ਵਿੱਚ ਖੜ੍ਹਾ ਸੀ। ਇਸ ਦੌਰਾਨ ਉਸ ਕੋਲ 5 ਲੁਟੇਰੇ ਆਏ ਅਤੇ ਪੈਸੇ ਮੰਗਣ ਲੱਗੇ। ਜਦੋਂ ਸ਼ਖਸ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ ਨੇ ਉਸ ਨਾਲ ਲੜਾਈ ਕਰਨੀ ਸ਼ੁਰੂ ਕਰ ਦਿੱਤੀ । ਇਸ ਦੌਰਾਨ ਲੁਟੇਰਿਆਂ ਨੇ ਜਬਰਦਸਤੀ ਨੌਜਵਾਨ ਦੀ ਜੇਬ ਵਿੱਚੋਂ ਪਰਸ ਕੱਢ ਲਿਆ ਅਤੇ ਧਮਕੀਆਂ ਦਿੰਦੇ ਹੋਏ ਉੱਥੋਂ ਫਰਾਰ ਹੋ ਗਏ। ਮੌਕੇ ‘ਤੇ ਪਹੁੰਚੀ ਪੁਲਸ ਮਾਮਲਾ ਦਰਜ ਕਰ ਲਿਆ ਫਿਲਹਾਲ ਜਾਂਚ ਜਾਰੀ ਹੈ।