ludhiana snatcher gang arrested:ਲੁਧਿਆਣਾ ‘ਚ ਵਾਪਰ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੌਰਾਨ ਪੁਲਿਸ ਨੂੰ ਇਕ ਹੋਰ ਸਫਲਤਾ ਮਿਲੀ ਹੈ। ਜਾਣਕਾਰੀ ਮੁਤਾਬਕ ਜ਼ਿਲੇ ਦੇ ਥਾਣਾ ਸਲੇਮ ਟਾਬਰੀ ਪੁਲਿਸ ਨੇ ਨਾਕਾਬੰਦੀ ਕਰਕੇ ਲੁਟੇਰਾ ਗਿਰੋਹ ਦੇ 2 ਮੈਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਸ਼ੀਆਂ ਕੋਲੋਂ ਮੌਕੇ ‘ਤੇ ਚੋਰੀ ਕੀਤੇ ਗਏ 5 ਮੋਬਾਇਲ ਵੀ ਬਰਾਮਦ ਕੀਤੇ ਗਏ ਹਨ।
![ludhiana snatcher gang arrested](https://dailypost.in/wp-content/uploads/2020/06/s2-3.jpg)
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਇਸ ਲੁਟੇਰਾ ਗਿਰੋਹ ਉਸ ਸਮੇਂ ਹੱਥ ਲੱਗਿਆ, ਜਦੋਂ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਅਧਿਕਾਰੀਆਂ ਨੇ ਜੱਸੀਆ ਰੋਡ ਜਾਂਦੀ ਸੜਕ ‘ਤੇ ਨਾਕਾਬੰਦੀ ਕੀਤੀ, ਜਿੱਥੇ ਇਹ ਦੋਸ਼ੀ ਪੁਲਿਸ ਅੜਿੱਕੇ ਆ ਗਏ। ਦੋਸ਼ੀਆਂ ਦੀ ਪਛਾਣ ਲਖਵਿੰਦਰ ਸਿੰਘ ਅਤੇ ਦੀਪਰ ਕੁਮਾਰ ਦੇ ਰੂਪ ‘ਚ ਹੋਈ ਹੈ। ਇਹ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਪੁਲਿਸ ਵੱਲੋਂ ਕੀਤੀ ਗਈ ਪੁੱਛ-ਗਿੱਛ ਦੌਰਾਨ ਕਈ ਹੋਰ ਅਹਿਮ ਖੁਲਾਸੇ ਵੀ ਹੋ ਸਕਦੇ ਹਨ।