ਬੀਤੇ ਦਿਨ ਸੰਸਾਰ ਭਰ ’ਚ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਖੁਸ਼ੀ ’ਚ ਕਈ ਰੰਗਾਰੰਗ ਪ੍ਰੋਗਰਾਮ ਹੋਏ। ਲੁਧਿਆਣਾ ਸ਼ਹਿਰ ਦੇ ਕਈ ਇਲਾਕਿਆਂ, ਸਕੂਲਾਂ ਵਿੱਚ ਵੀ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ “ਕ੍ਰਿਸਮਿਸ ਡੇਅ” ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸੇ ਤਹਿਤ ਸਕੂਲਾਂ ਵਿਚ ਕਈ ਤਰ੍ਹਾਂ ਦੇ ਈਵੈਂਟਸ ਵੀ ਕਰਵਾਏ ਗਏ।
ਲੁਧਿਆਣਾ ਸ਼ਹਿਰ ‘ਚ ਪੈਂਦੇ ਸਾਊਥ ਸਿਟੀ ‘ਚ ਕ੍ਰਿਸਮਿਸ ਡੇਅ ‘ਤੇ ਕਈ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ, ਜਿਨ੍ਹਾਂ ਵਿਚ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।