maximum 71 mm rainfall in ludhiana: ਲੁਧਿਆਣਾ: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬਰਸਾਤੀ ਮੌਸਮ ਬੁੱਧਵਾਰ ਸਵੇਰ ਤੋਂ ਦੁਪਹਿਰ ਤੱਕ ਜਾਰੀ ਰਿਹਾ। ਲੁਧਿਆਣਾ ਵਿੱਚ ਸਭ ਤੋਂ ਵੱਧ 71 ਮਿਲੀਮੀਟਰ ਬਾਰਿਸ਼ ਹੋਈ ਹੈ। ਪਟਿਆਲਾ ਵਿੱਚ 59.8 ਮਿਲੀਮੀਟਰ, ਰੋਪੜ ਵਿੱਚ 48, ਸੰਗਰੂਰ ਵਿੱਚ 20 ਅਤੇ ਜਲੰਧਰ ਵਿੱਚ 9 ਮਿਲੀਮੀਟਰ ਮੀਂਹ ਪਿਆ ਹੈ। ਬੁੱਧਵਾਰ ਸਵੇਰ ਤੋਂ ਹੀ ਸੂਬੇ ਦੀ ਕਈ ਜ਼ਿਲ੍ਹਿਆਂ ਵਿੱਚ ਦੁਪਹਿਰ ਤੱਕ ਸਾਉਣ ਦੀ ਝੜੀ ਲੱਗੀ ਰਹੀ ਸੀ। ਮੌਸਮ ਵਿਭਾਗ ਦੇ ਅਨੁਸਾਰ 11 ਜੁਲਾਈ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਮਾਝਾ ਅਤੇ ਦੁਆਬਾ ਜ਼ਿਲ੍ਹਿਆਂ ਵਿੱਚ ਵੀ ਮੀਂਹ ਪੈਣ ਦੀ ਉਮੀਦ ਹੈ, ਜਦਕਿ 10 ਤੋਂ 12 ਜੁਲਾਈ ਤੱਕ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਮਾਲਵੇ ਦੇ ਪੂਰਬੀ ਜ਼ਿਲ੍ਹਿਆਂ ਵਿੱਚ 12 ਤਰੀਕ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਨੁਸਾਰ ਅੱਜ ਮਾਝੇ ਅਤੇ ਦੋਆਬੇ ਦੇ ਕਈ ਜ਼ਿਲਿਆਂ ਵਿੱਚ ਵੀ ਬਾਰਿਸ਼ ਹੋ ਸਕਦੀ ਹੈ।
Home ਖ਼ਬਰਾਂ ਪੰਜਾਬ ਦੋਆਬਾ ਬੁੱਧਵਾਰ ਨੂੰ ਲੁਧਿਆਣਾ ‘ਚ ਪਿਆ ਸਭ ਤੋਂ ਵੱਧ 71 ਮਿਲੀਮੀਟਰ ਮੀਂਹ, ਜਾਣੋ ਤੁਹਾਡੇ ਇਲਾਕੇ ਵਿੱਚ ਅੱਜ ਕਿਵੇਂ ਰਹੇਗਾ ਮੌਸਮ
ਬੁੱਧਵਾਰ ਨੂੰ ਲੁਧਿਆਣਾ ‘ਚ ਪਿਆ ਸਭ ਤੋਂ ਵੱਧ 71 ਮਿਲੀਮੀਟਰ ਮੀਂਹ, ਜਾਣੋ ਤੁਹਾਡੇ ਇਲਾਕੇ ਵਿੱਚ ਅੱਜ ਕਿਵੇਂ ਰਹੇਗਾ ਮੌਸਮ
Jul 09, 2020 12:08 pm
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .