ਪੰਜਾਬ ਦੇ ਨਾਮੀਂ ਗਾਇਕਾਂ ਵੱਲੋਂ ਅੱਜ ਮਲੇਰਕੋਟਲੇ ਦੇ ਵਿਚ ਪਹੁੰਚ ਕੇ ਐਲਾਨ ਕੀਤਾ ਗਿਆ ਕਿ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਇੱਕ ਯਾਦਗਾਰ ਬਣਾਈ ਜਾਵੇਗੀ ਅਤੇ ਜੋ ਵੀ ਗ਼ਰੀਬ ਨੌਜਵਾਨ ਲੜਕੇ ਲੜਕੀਆਂ ਜਾਂ ਕੋਈ ਬਜ਼ੁਰਗ ਜਿਸ ਨੂੰ ਵੀ ਕੋਈ ਜ਼ਰੂਰਤ ਹੋਵੇਗੀ ਸਾਡੀ ਸੰਸਥਾ ਉਸ ਦੀ ਹਰ ਤਰ੍ਹਾਂ ਨਾਲ ਮਦਦ ਲਈ ਤਿਆਰ ਹੈ ਕਾਫ਼ਲਾ ਏ ਅਮੀਰ ਬੀ ਓ ਮਰਾਸੀ ਬਿਰਾਦਰੀ ਦੇ ਗਾਇਕਾਂ ਦੀਆਂ ਧੁੰਮਾਂ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਹਿੰਦੋਸਤਾਨ ਅਤੇ ਵਿਦੇਸ਼ਾਂ ਦੇ ਵਿਚ ਵੀ ਹਨ
ਇਸ ਬਰਾਦਰੀ ਦੇ ਗਾਇਕਾਂ ਨੂੰ ਛੋਟੇ ਤੋਂ ਲੈ ਕੇ ਰਾਸ਼ਟਰਪਤੀ ਐਵਾਰਡ ਵੀ ਮਿਲ ਚੁੱਕੇ ਹਨ। ਗਾਇਕ ਮੁਹੰਮਦ ਸਲੀਮ ਬੂਟਾ ਖਾਨ ਸਰਦਾਰ ਅਲੀ ਫ਼ਿਰੋਜ਼ ਖ਼ਾਨ ਮਲੇਰਕੋਟਲਾ ਪਹੁੰਚੇ । ਇਨ੍ਹਾਂ ਅਤੇ ਹੋਰ ਪੰਜਾਬ ਦੇ ਮਸ਼ਹੂਰ ਗਾਇਕਾਂ ਵੱਲੋਂ ਬਣਾਈ ਗਈ ਸੰਸਥਾ ਕਾਫਲਾ ਏ ਮੀਰ ਆਲ ਇੰਡੀਆ ਪੰਜਾਬ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਗਾਇਕਾ ਨੇ ਕਿਹਾ ਕਿ ਇਸ ਸੰਸਥਾ ਰਾਹੀਂ ਅਸੀਂ ਕੋਰੋਨਾ ਮਹਾਂਮਾਰੀ ਦੇ ਵਿਚ ਵੀ ਲੋਕਾਂ ਦੀ ਮਦਦ ਕੀਤੀ ਸੀ ਅਤੇ ਹੁਣ ਅਸੀਂ ਜੋ ਨੌਜਵਾਨ ਲੜਕੇ ਲੜਕੀਆਂ ਹਨ ਅਤੇ ਜੋ ਬਜ਼ੁਰਗ ਲੋਕ ਹਨ ਇਨ੍ਹਾਂ ਦੀਆਂ ਜੋ ਵੀ ਜ਼ਰੂਰਤਾਂ ਹੋਣਗੀਆਂ ਅਸੀਂ ਪੂਰੀਆਂ ਕਰਾਂਗੇ ਭਾਵੇਂ ਕਿ ਪ੍ਰਾਈਵੇਟ ਨੌਕਰੀਆਂ ਸਰਕਾਰੀ ਨੌਕਰੀਆਂ ਪੜ੍ਹਾਉਣਾ ਗਾਇਕੀ ਦੇ ਵਿੱਚ ਲੈ ਕੇ ਆਉਣਾ ਅਤੇ ਜੋ ਵੀ ਹੋਰ ਕੋਈ ਮਦਦ ਦੀ ਲੋੜ ਹੋਵੇਗੀ ਤਾਂ ਸਾਡੀ ਸੰਸਥਾ ਉਨ੍ਹਾਂ ਦੀ ਹਰ ਸਮੇਂ ਮਦਦ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨਾਲ ਭਾਈ ਮਰਦਾਨਾ ਜੀ ਸਨ ਉਹ ਵੀ ਸਾਡੀ ਬਰਾਬਰੀ ਦੇ ਵਿਚੋਂ ਹੀ ਸਨ ਪਰ ਅੱਜ ਤੱਕ ਸਰਕਾਰ ਨੇ ਉਨ੍ਹਾਂ ਦੀ ਯਾਦਗਾਰ ਨਹੀਂ ਬਣਾਈ ਅਸੀਂ ਆਉਣ ਵਾਲੇ ਸਮੇਂ ਦੇ ਵਿਚ ਭਾਈ ਮਰਦਾਨਾ ਜੀ ਦੀ ਯਾਦ ਵਿਚ ਯਾਦਗਾਰ ਬਣਾਵਾਂਗੇ।