micro containment zones Ludhiana: ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਮਿਸ਼ਨ ਫਤਿਹ ਤਹਿਤ ਜ਼ਿਲੇ ‘ਚ 3 ਹੋਰ ਇਲਾਕਿਆਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨ ਕੀਤਾ ਗਿਆ ਹੈ। ਇਸ ਤੋਂ ਬਾਅਦ ਇਨ੍ਹਾਂ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਇਨ੍ਹਾਂ ਕੰਟੇਨਮੈਂਟ ਅਤੇ ਮਾਈਕਰੋ ਕੰਟੇਨਮੈਂਟ ਜ਼ੋਨਾਂ ਦੀ ਪਛਾਣ ਕਰਨ ਲਈ ਲੁਧਿਆਣਾ ‘ਚ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਵੱਲੋਂ ਜ਼ਿਲ੍ਹੇ ‘ਚ ਮਾਈਕਰੋ ਕੰਟੇਨਮੈਂਟ ਐਲਾਨੇ ਜ਼ੋਨਾਂ ‘ਚੋਂ ਨਿਊ ਮਾਡਲ ਟਾਊਨ ਦੇ ਧਮੀਜਾ ਮੈਡੀਕਲ ਦੇ ਪਿੱਛੇ ਵਾਲੀ ਗਲੀ ਨੰਬਰ 1,2,3 ਅਤੇ ਨਿਊ ਜਨਤਾ ਨਗਰ ਨੇੜੇ ਅਰੋੜਾ ਪੈਲੇਸ ਦੇ ਸਾਹਮਣੇ 1,2,3 ਸਮੇਤ ਭਾਮੀਆ ਖੁਰਦ ਦੀ ਕ੍ਰਿਸ਼ਨਾ ਕਾਲੋਨੀ ਦੀ ਗਲੀ 1 ਤੋਂ 4 ਤੱਕ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਸਿਹਤ ਵਿਭਾਗ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰਨ ਅਤੇ ਘਰ ‘ਚ ਰਹਿਣ ਦੀ ਬੇਨਤੀ ਕੀਤੀ ਹੈ।
ਦੱਸਣਯੋਗ ਹੈ ਕਿ ਜ਼ਿਲ੍ਹੇ ‘ਚ ਅੱਜ 39 ਨਵੇਂ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ,ਜਿਨ੍ਹਾਂ ‘ਚੋਂ 34 ਲੁਧਿਆਣਾ ਦੇ ਅਤੇ 5 ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਮਰੀਜ਼ ਹਨ। ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹੇ ‘ਚ 2 ਹੋਰ ਮੌਤਾਂ ਹੋਣ ਕਾਰਨ ਹੁਣ ਤੱਕ 18 ਮੌਤਾਂ ਹੋ ਚੁੱਕੀਆਂ ਹਨ ਜਦਕਿ ਹੁਣ ਤੱਕ ਕੁੱਲ 623 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।