minister ashu virtual rojgar mela ludhiana : ਲੁਧਿਆਣਾ, (ਤਰਸੇਮ ਭਾਰਦਵਾਜ)-ਜ਼ਿਲਾ ਰੋਜ਼ਗਾਰ ਬਿਊਰੋ ਦਫਤਰ ‘ਚ ਮੰਗਲਵਾਰ ਨੂੰ ਵਰਚੁਅਲ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ।ਮੇਲੇ ਦਾ ਸ਼ੁੱਭ ਆਰੰਭ ਕਰਨ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਪ੍ਰਤਾਪ ਚੌਕ ਸਿਥਿਤ ਜ਼ਿਲਾ ਰੋਜ਼ਗਾਰ ਦਫਤਰ ਪਹੁੰਚੇ।ਦਫਤਰ ‘ਚ ਵਿਧਾਇਕ ਰਾਕੇਸ਼ ਪਾਂਡੇ, ਡਿਪਟੀ ਕਮਿਸ਼ਨਰ ਵੀਰੇਂਦਰ ਸ਼ਰਮਾ, ਏ.ਡੀ.ਸੀ. ਜਗਰਾਓਂ ਨੀਰੂ ਕਤਯਾਲ ਅਤੇ ਏ.ਡੀ.ਸੀ ਵਿਕਾਸ ਸੰਦੀਪ ਕੁਮਾਰ
ਦੀ ਮੌਜੂਦਗੀ ‘ਚ ਆਸ਼ੂ ਨੇ ਆਨਲਾਈਨ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਪ੍ਰੀਕ੍ਰਿਆ ਸ਼ੁਰੂ ਕਰ ਦਿੱਤੀ ਹੈ।ਆਸ਼ੂ ਨੇ ਕਿਹਾ ਕਿ ਘਰ-ਘਰ ਰੋਜ਼ਗਾਰ ਪੰਜਾਬ ਸਰਕਾਰ ਦੇ ਮੈਨੀਫੈਸਟੋ ਦਾ ਅਹਿਮ ਹਿੱਸਾ ਹੈ।ਜਿਸਨੂੰ ਪੂਰਾ ਕਰਨ ‘ਚ ਸਰਕਾਰ ਦਿਲੋਂ ਜਾਨ ਨਾਲ ਜੁਟੀ ਹੋਈ ਹੈ।ਵੱਡੀ ਸੰਖਿਆ ‘ਚ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਇਆ ਜਾ ਚੁੱਕਾ ਹੈ।ਅਜੇ ਵੀ ਇਹ ਪ੍ਰੀਕ੍ਰਿਆ ਜਾਰੀ ਹੈ।ਆਉਣ ਵਾਲੇ ਸਮੇਂ ‘ਚ ਹੋਰ ਵੀ ਰੋਜ਼ਗਾਰ ਮੇਲਿਆਂ ਦਾ ਆਯੋਜਨ ਜਾਰੀ ਰਹੇਗਾ।