missing girl murder canal: ਲੁਧਿਆਣਾ ‘ਚ ਬੀਤੇ ਦਿਨਾਂ ਤੋਂ ਲਾਪਤਾ ਲੜਕੀ ਦਾ ਮਾਮਲਾ ਉਦੋਂ ਸੁਲਝ ਗਿਆ, ਜਦੋਂ ਉਸ ਦੀ ਲਾਸ਼ ਇਕ ਨਹਿਰ ‘ਚੋਂ ਬਰਾਮਦ ਕੀਤੀ ਗਈ। ਲਾਸ਼ ਮਿਲਣ ‘ਤੇ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਾਇਆ ਸੀ ਕਿ ਜੇਕਰ ਪੁਲਿਸ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਉਨ੍ਹਾਂ ਦੀ ਧੀ ਦੀ ਜਾਨ ਬਚ ਜਾਣੀ ਸੀ, ਜਿਸ ਕਾਰਨ ਇਨਸਾਫ ਦੀ ਮੰਗ ਕਰਦੇ ਹੋਏ ਪੀੜ੍ਹਤ ਪਰਿਵਾਰ ਨੇ ਪੁਲਿਸ ਸਟੇਸ਼ਨ ਦੇ ਬਾਹਰ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਐੱਸ.ਐੱਚ.ਓ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪਰਿਵਾਰ ਵੱਲੋਂ ਲੜਕੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਪਰ ਕਿਸੇ ਨੇ ਪੀੜਤ ਪਰਿਵਾਰਕ ਨੂੰ ਕਾਰਵਾਈ ਨਾ ਹੋਣ ਦੀ ਗੱਲ ਕਹਿ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।
ਦੱਸਣਯੋਗ ਹੈ ਕਿ ਮ੍ਰਿਤਕਾਂ ਲੜਕੀ ਪਾਰਲਰ ਦੀ ਦੁਕਾਨ ‘ਤੇ ਕੰਮ ਕਰਦੀ ਸੀ, ਜੋ ਕਿ ਬੀਤੇ ਦਿਨ 23 ਜੂਨ ਨੂੰ ਘਰੋਂ ਕੰਮ ‘ਤੇ ਗਈ ਸੀ ਪਰ ਮੁੜ ਕੇ ਵਾਪਸ ਘਰ ਨਹੀਂ ਆਈ, ਜਦੋਂ ਪਰਿਵਾਰਿਕ ਮੈਂਬਰਾਂ ਫੋਨ ਕੀਤਾ ਪਰ ਨੰਬਰ ਬੰਦ ਆ ਰਿਹਾ ਸੀ। ਦੇਰ ਰਾਤ ਲਗਭਗ ਸਾਢੇ 8 ਵਜੇ ਦੋਸ਼ੀ ਨੇ ਪੀੜ੍ਹਤ ਪਰਿਵਾਰ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਨੇ ਉਨ੍ਹਾਂ ਦੀ ਧੀ ਨੂੰ ਮਾਰ ਦਿੱਤਾ ਹੈ, ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਘਬਰਾ ਗਏ ਪੁਲਿਸ ਨੂੰ ਜਾਣਕਾਰੀ ਦਿੱਤੀ। ਕੁਝ ਘੰਟਿਆਂ ਬਾਅਦ ਦੋਸ਼ੀ ਨੂੰ ਪੁਲਿਸ ਨੇ ਕਾਬੂ ਕਰ ਲਿਆ ਪਰ ਮ੍ਰਿਤਕ ਲੜਕੀ ਦੀ ਲਾਸ਼ ਸ਼ੁੱਕਰਵਾਰ (26 ਜੂਨ) ਸਵੇਰੇ ਉਸ ਸਮੇਂ ਮਿਲੀ ਜਦੋਂ ਪਰਿਵਾਰਿਕ ਮੈਂਬਰਾਂ ਨੇ ਅਖਬਾਰ ‘ਚ ਨਹਿਰ ‘ਚੋਂ ਕੁੜੀ ਦੀ ਲਾਸ਼ ਮਿਲਣ ਵਾਲੀ ਖਬਰ ਪੜ੍ਹੀ, ਮੌਕੇ ‘ਤੇ ਪਰਿਵਾਰਿਕ ਮੈਂਬਰ ਉਸ ਨਹਿਰ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਨੂੰ ਆਪਣੀ ਧੀ ਦੀ ਲਾਸ਼ ਮਿਲੀ। ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਦੋਸ਼ੀ ਮ੍ਰਿਤਕ ਲੜਕੀ ਦੇ ਨਾਲ ਪੜ੍ਹਦਾ ਸੀ ਅਤੇ ਉਸ ਨੇ ਲੜਕੀ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕੀਤਾ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।