mla sanjay talwar sewerage line colonies : ਲੁਧਿਆਣਾ, (ਤਰਸੇਮ ਭਾਰਦਵਾਜ)-ਜਮਾਲਪੁਰ ਸਥਿਤ ਵਾਰਡ 23 ਦੀ ਐੱਚ.ਐੱਲ,ਐੱਚ.ਆਈ.ਜੀ, ਐੱਮ.ਆਈ.ਜੀ. ਵੱਖ-ਵੱਖ ਕਾਲੋਨੀਆਂ ‘ਚ ਨਵੇਂ ਸੀਵਰੇਜ ਲਾਈਨ ਦਾ ਉਦਘਾਟਨ ਪੂਰਵੀ ਇਲਾਕੇ ਦੇ ਵਿਧਾਇਕ ਸੰਜੇ ਤਲਵਾੜ ਅਤੇ ਗੌਰਵ ਭੱਟੀ ਵਲੋਂ ਕੀਤਾ ਗਿਆ।ਇਸ ਮੌਕੇ ‘ਤੇ ਵਿਧਾਇਕ ਸੰਜੇ ਤਲਵਾੜ ਨੇ ਦੱਸਿਆ ਕਿ ਇਨ੍ਹਾਂ ਕਾਲੋਨੀਆਂ ‘ਚ ਸੀਵਰੇਜ 40 ਸਾਲ ਪੁਰਾਣਾ ਹੈ।ਜਿਸਦੇ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਇਲਾਕੇ ‘ਚ
45 ਲੱਖ ਦੀ ਲਾਗਤ ਨਾਲ ਨਵੇਂ ਸੀਵਰੇਜ ਲਾਈਨ ਪਾਈ ਜਾ ਰਹੀ ਹੈ।ਇਸਦਾ ਕੰਮ ਪੰਜਾਬ ਇੰਫ੍ਰਾਸਟਕਚਰ ਐਂਡ ਡਿਵੈਲਪਮੈਂਟ ਬੋਰਡ ਵਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਨਵੀਂ ਲਾਈਨ ‘ਚ 8 ਤੋਂ 12 ਇੰਚ ਦੀ ਪਾਈਪ ਪਾਈ ਜਾ ਰਹੀ ਹੈ।ਇਹ ਕੰਮ ਦੋ ਮਹੀਨਿਆਂ ‘ਚ ਪੂਰਾ ਕੀਤਾ ਜਾਏਗਾ।ਪੁਰਾਣੇ ਚਲ ਰਹੇ ਸੀਵਰੇਜ ਦੇ ਕੰਮਾਂ ਨੂੰ ਵੀ ਨਵੰਬਰ ਦੇ ਅੰਤ ਤੱਕ ਪੂਰਾ ਕਰ ਲਿਆ ਜਾਏਗਾ।ਵਿਧਾਇਕ ਨੇ ਦੱਸਿਆ ਕਿ ਮੁੱਖ ਮੰਤਰੀ ਕੋਟੇ ਤੋਂ ਵਾਰਡ 23 ਦੀਆਂ ਸੜਕਾਂ ਦੇ ਨਵੀਨੀਕਰਨ ਅਤੇ ਸਜਾਵਟ ‘ਤੇ 5 ਕਰੋੜ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ ਜਿਸ ਨਾਲ ਵਾਰਡ 23 ਦੀ ਨੁਹਾਰ ਬਦਲ ਜਾਏਗੀ।ਰਾਜੀਵ ਗਾਂਧੀ ਕਾਲੋਨੀ ਬਾਰੇ ‘ਚ ਉਨਾਂ੍ਹ ਦੱਸਿਆ ਕਿ 500 ਦੇ ਲਗਭਗ ਫਲੈਟ ਤਿਆਰ ਕੀਤੇ ਜਾ ਰਹੇ ਹਨ।ਜਿਸ ‘ਚ ਕਈ ਲੋਕਾਂ ਨੂੰ ਸ਼ਿਫਟ ਕਰਾਉਣ ਦਾ ਕੰਮ ਵੀ ਦਸੰਬਰ ਤੱਕ ਪੂਰਾ ਕਰ ਲਿਆ ਜਾਏਗਾ।