Moga farmer dies: ਹਰਿਆਣਾ ਦੇ ਕੁੰਡਲੀ ਬਾਰਡਰ ‘ਤੇ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਚੱਲ ਰਹੇ ਅੰਦੋਲਨ ਵਿੱਚ ਇੱਕ ਹੋਰ ਕਿਸਾਨ ਦੀ ਠੰਡ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ । ਕਿਸਾਨ ਅੰਦੋਲਨ ਵਿੱਚ ਹੁਣ ਤੱਕ 9 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ । ਜ਼ਿਕਰਯੋਗ ਹੈ ਕਿ ਹੁਣ ਤੱਕ ਟਿਕਰੀ ਬਾਰਡਰ ‘ਤੇ 6 ਅੰਦੋਲਨਕਾਰੀਆਂ ਦੀ ਮੌਤ ਹੋ ਚੁੱਕੀ ਹੈ । ਇਨ੍ਹਾਂ ਵਿੱਚੋਂ ਜ਼ਿਆਦਾਤਰ ਅੰਦੋਲਨਕਾਰੀ ਅੱਧਖੜ ਉਮਰ ਦੇ ਸਨ। ਇਸ ਦੇ ਨਾਲ ਹੀ, ਕੁੰਡਲੀ ਬਾਰਡਰ ‘ਤੇ ਤਿੰਨ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਇੱਕ ਦੀ ਸੜਕ ਹਾਦਸੇ ਅਤੇ ਦੋ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ।
ਦਰਅਸਲ, ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਇੱਕ ਪਿੰਡ ਭਿੰਡਰ ਕਲਾਂ ਦਾ ਵਸਨੀਕ ਮੱਖਣ ਸਿੰਘ (42) ਆਪਣੇ ਸਾਥੀ ਬਲਕਾਰ ਅਤੇ ਹੋਰਾਂ ਨਾਲ ਤਿੰਨ ਦਿਨ ਪਹਿਲਾਂ ਕੁੰਡਲੀ ਬਾਰਡਰ ’ਤੇ ਆਇਆ ਸੀ । ਉਸਦੇ ਸਾਥੀ ਗੁਰਇੰਦਰ ਸਿੰਘ ਨੇ ਦੱਸਿਆ ਕਿ ਮੱਖਣ ਸਿੰਘ ਨੂੰ ਉਹ ਲੰਗਰ ਵਿੱਚ ਸੇਵਾ ਕਰਨ ਲਈ ਲਿਆਇਆ ਸੀ । ਸੋਮਵਾਰ ਨੂੰ ਮੱਖਣ ਦੀ ਛਾਤੀ ਵਿੱਚ ਦਰਦ ਹੋਇਆ। ਜਿਸ ਤੋਂ ਬਾਅਦ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।
ਇਸ ਸਬੰਧੀ ਗੁਰਿੰਦਰ ਸਿੰਘ ਨੇ ਦੱਸਿਆ ਕਿ ਠੰਡ ਕਾਰਨ ਕਿਸਾਨ ਦਿਲ ਦੇ ਦੌਰੇ ਦਾ ਸ਼ਿਕਾਰ ਹੋ ਰਹੇ ਹਨ। ਜ਼ਿਆਦਾ ਠੰਡ ਹੋਣ ਕਾਰਨ ਖੂਨ ਜਮ ਰਿਹਾ ਹੈ ਤੇ ਕਿਸਾਨ ਆਪਣੀ ਜਾਨ ਗੁਆ ਰਹੇ ਹਨ । ਕਿਸਾਨ ਦੀ ਮੌਤ ਦੀ ਸੂਚਨਾ ਮਿਲਣ ‘ਤੇ ਕੁੰਡਲੀ ਥਾਣਾ ਪੁਲਿਸ ਹਸਪਤਾਲ ਪਹੁੰਚੀ । ਮੱਖਣ ਸਿੰਘ ਦੀ ਮੌਤ ਨੂੰ ਕਿਸਾਨਾਂ ਨੇ ਸ਼ਹਾਦਤ ਦੱਸਿਆ ਹੈ । ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਲੜਾਈ ਅੰਤ ਤੱਕ ਜਾਰੀ ਰੱਖਣਗੇ।
ਇਸ ਮਾਮਲੇ ਵਿੱਚ ਮੱਖਣ ਦੇ ਸਾਥੀਆਂ ਨੇ ਦੱਸਿਆ ਕਿ ਮੱਖਣ ਸਿੰਘ ਦੇ ਦੋ ਪੁੱਤਰ ਅਤੇ ਇੱਕ ਧੀ ਹੈ । ਤਿੰਨੋਂ ਹੀ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਖੇਤਾਂ ਵਿੱਚ ਕੰਮ ਕਰਦਾ ਸੀ। ਦੱਸ ਦੇਈਏ ਕਿ ਕੁੰਡਾਲੀ ਬਾਰਡਰ ‘ਤੇ ਦਿਲ ਦਾ ਦੌਰਾ ਪੈਣ ਕਾਰਨ ਇਹ ਦੂਜੇ ਕਿਸਾਨ ਦੀ ਮੌਤ ਹੋਈ ਹੈ ।
ਇਹ ਵੀ ਦੇਖੋ: ਟਰੈਟਕਰ ਨਾਲ ਖੇਤ ਵਾਹੁੰਦੀ ਇਸ M.A. Economics ਕਿਸਾਨ ਬੇਬੇ ਨੇ ਕੱਢ ਦਿੱਤਾ ਖੇਤੀ ਕਨੂੰਨਾਂ ਦਾ ਨਿਚੋੜ