navratri 2020 devotees worshiped: ਲੁਧਿਆਣਾ, (ਤਰਸੇਮ ਭਾਰਦਵਾਜ)-ਪੰਜਾਬ ਨੂੰ ਗੁਰੂਆਂ-ਪੀਰਾਂ ਅਤੇ ਤਿਉਹਾਰਾਂ ਦੀ ਧਰਤੀ ਹੈ।ਕੱਤਕ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਨਰਾਤਿਆਂ ਦੀ ਸ਼ੁਰੂਆਤ ਹੋਈ ਹੈ।ਨਰਾਤਿਆਂ ਦੇ ਪਹਿਲੇ ਦਿਨ ਹੀ ਬਜ਼ਾਰਾਂ, ਮੰਦਿਰਾਂ ‘ਚ ਸ਼ਰਧਾਲੂਆਂ ਦੀ ਭੀੜ ਦੇਖਣ ਵਾਲੀ ਬਣਦੀ ਹੈ।ਪਹਿਲੇ ਦਿਨ ਮੰਦਿਰਾਂ ‘ਚ ਸ਼ਰਧਾਲੂਆਂ ਦਾ ਉਤਸ਼ਾਹ ਦੇਖਣਯੋਗ ਹੈ।ਪਹਿਲੇ ਦਿਨ ਭਗਤਾਂ ਨੇ ਮਾਂ ਸ਼ੈਲਪੁਤਰੀ ਦੀ ਪੂਜਾ ਕੀਤੀ।ਇਸ ਨੂੰ ਲੈ ਕੇ ਸ਼ਹਿਰ ਦੇ ਮੰਦਿਰਾਂ ‘ਚ ਖਾਸ
ਪ੍ਰਬੰਧ ਕੀਤੇ ਗਏ ਸੀ।ਸ਼ਨੀਵਾਰ ਸਵੇਰ ਤੋਂ ਹੀ ਸ਼ਰਧਾਲੂ ਵੱਡੀ ਸੰਖਿਆ ‘ਚ ਪੂਜਾ ਸਮੱਗਰੀ ਦੀ ਦੁਕਾਨ ‘ਤੇ ਖ੍ਰੀਦਦਾਰੀ ‘ਚ ਜੁਟੇ ਹੋਏ ਹਨ।ਇਸ ਦੌਰਾਨ ਸਰੀਰਕ ਦੂਰੀ ਦਾ ਵਿਸ਼ੇਸ ਧਿਆਨ ਰੱਖਿਆ ਗਿਆ ਹੈ।ਇਸ ਨਾਲ ਬਾਜ਼ਾਰਾਂ ‘ਚ ਵੀ ਸਵੇਰ ਨਾਲ ਹੀ ਚਹਿਲ-ਪਹਿਲ ਦਿਸਣੀ ਸ਼ੁਰੂ ਹੋ ਜਾਂਦੀ ਹੈ।ਦੁਕਾਨ ‘ਤੇ ਪੂਜਾ ਸਮੱਗਰੀ ਲੈਣ ਲਈ ਸ਼ਰਧਾਲੂਆਂ ਨੂੰ ਘੰਟਿਆਂ ਬੱਧੀ ਇੰਤਜਾਰ ਵੀ ਕਰਨਾ ਪਿਆ।ਉਥੇ ਹੀ ਲੋਕਾਂ ਨੇ ਆਪਣੇ ਘਰਾਂ ‘ਚ ਸਾਫ ਸਫਾਈ ਕਰਨ
ਉਪਰੰਤ ਪੂਜਾ-ਅਰਚਨਾ ਕੀਤੀ।ਸ਼ਰਧਾਲੂ ਆਪਣੇ ਘਰਾਂ ‘ਚ ਮਾਂ ਦੁਰਗਾ ਦੀ ਪੂਜਾ ਅਰਚਨਾ ਅਤੇ ਕਲਸ਼ ਦੀ ਸਥਾਪਨਾ ਕਰਕੇ ਆਸਥਾ ਦਿਖਾਉਂਦੇ ਹਨ।ਮਹਾਨਗਰ ‘ਚ ਜਗਰਾਓਂ ਪੁਲ ਨਜਦੀਕ ਦੁਰਗਾ ਮਾਤਾ ਮੰਦਰ ‘ਚ ਸ਼ਰਧਾਲੂ ਲੰਬੀਆਂ ਲਾਈਨਾਂ ਲਾ ਕੇ ਪੂਜਾ ਅਰਚਨਾ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਰਹੇ।ਇਸ ਦੇ ਨਾਲ ਹੀ ਮਹਾਨਗਰ ਦੇ ਸਾਰੇ ਇਲਾਕੇ ‘ਚ ਮੰਦਰਾਂ ‘ਚ ਸ਼ਰਧਾਲੂ ਪੂਜਾ-ਅਰਚਨਾ ‘ਚ ਜੁਟੇ ਰਹੇ।