new corona cases in ludhiana: ਲੁਧਿਆਣਾ ਜ਼ਿਲੇ ਕੋਰੋਨਾ ਮਹਾਂਮਾਰੀ ਦਾ ਸ਼ੁਰੂ ਤੋਂ ਹੀ ਭਿਆਨਕ ਰੂਪ ਦੇਖਣ ਨੂੰ ਮਿਲਿਆ ਹੈ।ਜਿਵੇਂ-ਜਿਵੇਂ ਕੋਰੋਨਾ ਮਾਮਲੇ ਘੱਟਦੇ ਦਿਸ ਰਹੇ ਹਨ,ਪਰ ਲੁਧਿਆਣਾ ਜ਼ਿਲੇ ‘ਚ ਕੋਰੋਨਾ ਮਾਮਲੇ ਘਟਦੇ ਨਹੀਂ ਦਿਸ ਰਹੇ।ਕੋਰੋਨਾ ਦੀ ਤਾਜ਼ਾ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਸਿਵਿਲ ਸਰਜਨ ਲੁਧਿਆਣਾ ਡਾ. ਰਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਅੱਜ ਤੱਕ ਜ਼ਿਲੇ ‘ਚ 18053 ਕੋਰੋਨਾ ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ।ਲੁਧਿਆਣਾ ‘ਚ ਅੱਜ ਤੱਕ 331893 ਸ਼ੱਕੀ ਵਿਅਕਤੀਆਂ ਦੇ ਕੋਰੋਨਾ ਸੈਂਪਲ ਲਏ ਗਏ ਹਨ ਜਿਨ੍ਹਾਂ ‘ਚੋਂ ਆਰ.ਟੀ.ਪੀ.ਸੀ.ਆਰ 179795, ਐਂਟੀਜਨ 150877 ਅਤੇ ਟਰੂਨੈਟ 1221 ਹਨ।ਅੱਜ ਪੈਂਡਿੰਗ ਰਿਪੋਰਟਾਂ ‘ਚੋਂ
121 ਸੈਂਪਲ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ ਜਿਨ੍ਹਾਂ ‘ਚੋਂ 104 ਜ਼ਿਲਾ ਲੁਧਿਆਣਾ ਅਤੇ 17 ਮਾਮਲੇ ਹੋਰਾਂ ਜ਼ਿਲਿਆਂ ਨਾਲ ਸਬੰਧਤ ਹਨ।ਭਾਵ ਕਿ ਅੱਜ ਜ਼ਿਲੇ ‘ਚ 104 ਕੋਰੋਨਾ ਮਾਮਲੇ ਸਾਹਮਣੇ ਆਏ ਹਨ।ਦੱਸਣਯੋਗ ਹੈ ਕਿ ਅੱਜ ਤੱਕ ਜ਼ਿਲੇ ‘ਚ ਕੁੱਲ ਕੋਰੋਨਾ ਮਾਮਲਿਆਂ ਦੀ ਗਿਣਤੀ 19339 ਹੋ ਗਈ ਹੈ।ਦੱਸ ਦੇਈਏ ਕਿ ਅੱਜ ਕੋਰੋਨਾ ਨਾਲ ਜ਼ਿਲੇ ‘ਚ 7 ਮੌਤਾਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ‘ਚੋਂ 4 ਜ਼ਿਲਾ ਲੁਧਿਆਣਾ ਨਾਲ ਸਬੰਧਤ ਹੈ।1 ਜ਼ਿਲਾ ਹੁਸ਼ਿਆਰਪੁਰ,1 ਫਾਜ਼ਿਲਕਾ ਅਤੇ 1ਉੱਤਰ ਪ੍ਰਦੇਸ਼ ਨਾਲ ਸਬੰਧਤ ਹੈ।ਕੁੱਲ ਮਿਲਾ ਹੁਣ ਤੱਕ ਜ਼ਿਲੇ ‘ਚ ਮੌਤਾਂ ਦੀ ਗਿਣਤੀ 806 ਹੋ ਗਈ ਹੈ ਅਤੇ ਹੋਰਾਂ ਜ਼ਿਲਿਆਂ ਦੀਆਂ ਮੌਤਾਂ ਦੀ ਗਿਣਤੀ 293 ਹੋ ਗਈ ਹੈ।ਜੋ ਕਿ ਸਿਹਤ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਹੈ, ਇਸ ਲਈ ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਨਾਲ ਜੁੜੀ ਹਰ ਸਾਵਧਾਨੀ,ਹਦਾਇਤਾਂ ਦੀ ਪਾਲਣਾ ਕਰਨਾ ਬੇਹੱਦ ਲਾਜ਼ਮੀ ਹੈ।