New orders issued by the Corporation Commissioner : ਜ਼ਿਲਾ ਲੁਧਿਆਣਾ ‘ਚ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਦਾ ਲਗਾਤਾਰ ਵੱਧਦਾ ਜਾ ਰਿਹਾ ਹੈ।ਕੋਰੋਨਾ ਵਾਇਰਸ ਦੌਰਾਨ ਸਾਵਧਾਨੀਆ ਨੂੰ ਮੱਦੇਨਜ਼ਰ ਰੱਖਦਿਆਂ ਨਿਗਮ ਕਮਿਸ਼ਨਰ ਨੇ ਸਾਰੀਆਂ ਬ੍ਰਾਂਚਾਂ ‘ਚ 66 ਫੀਸਦੀ ਮੁਲਾਜ਼ਿਮ ਹੀ ਬੈਚ ਮੁਤਾਬਕ ਬੁਲਾੳੇੁਣ ਦੇ ਹੁਕਮ ਜਾਰੀ ਕੀਤੇ ਗਏ ਹਨ।ਇਨ੍ਹਾਂ ਦੀ ਐਂਟਰੀ- ਬਾਹਰ ਜਾਣ ਦਾ ਸਮਾਂ ਵੀ ਵੱਖ-ਵੱਖ ਹੋਵੇਗਾ।ਇਸਤੋਂ ਇਲਾਵਾ ਹੁਣ ਦਫਤਰਾਂ ‘ਚ ਮੀਟਿੰਗ ਵੀ ਵੀਡੀਓ-ਕਾਨਫਰੰਸ ਰਾਂਹੀ ਕੀਤੀਆਂ ਜਾਣਗੀਆਂ।ਹੁਕਮ ਲਾਗੂ ਕਰਾਉਣ ਲਈ ਨੋਡਲ ਅਫਸਰ ਜਸਦੇਵ ਸਿੰਘ ਸੇਖੋਂ ਨੂੰ ਨਿਯੁਕਤ ਕੀਤਾ ਗਿਆ ਹੈ।
–ਜਾਰੀ ਕੀਤੇ ਗਏ ਹੁਕਮ
- ਮੁਲਾਜ਼ਮ ਕੰਮ ਵਾਲੀ ਥਾਂ ‘ਤੇ 2-2 ਮੀਟਰ ਦੀ ਦੂਰੀ ਬਣਾ ਕੇ ਰੱਖਣਗੇ।
*ਸਾਰੀਆਂ ਮੀਟਿੰਗਾਂ ਵੀਡੀਓ ਕਾਨਫਰੰਸ ਰਾਂਹੀ ਕੀਤੀਆਂ ਜਾਣਗੀਆਂ। - ਸਿਹਤ ਅਧਿਕਾਰੀ ਜਸਬੀਰ ਕੌਰ ਨੂੰ ਸਾਰੇ ਮੁਲਾਜ਼ਮਾਂ ਦੀ ਦੇਖਭਾਲ ਦੇ ਲਈ ਨੋਡਲ ਅਫਸਰ ਤਾਇਨਾਤ ਕੀਤਾ ਗਿਆ।
- ਹਰ ਦਫਤਰ ਦੇ ਗੇਟ ‘ਤੇ ਸੈਨੇਟਾਈਜ਼ਰ ਅਤੇ ਸਕਰੀਨਿੰਗ ਹੋਏਗੀ।
- ਸਾਰੇ ਸਫਾਈ ਕਰਮਚਾਰੀਆਂ ਨੂੰ ਸੁਰੱਖਿਅਤ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ।
- ਜੇਕਰ ਕੋਈ ਮੁਲਾਜ਼ਮ ਪਾਜ਼ੇਟਿਵ ਆਉਂਦਾ ਹੈ ਤਾਂ ਪ੍ਰੋਟੋਕਾਲ ਫਾਲੋ ਕਰਵਾਇਆ ਜਾਵੇਗਾ।
- ਜਨਤਕ ਟਾਇਲਟਸ ਨੂੰ 24 ਘੰਟੇ ਸਾਫ-ਸੁਥਰਾ ਰੱਖਿਆ ਜਾਵੇਗਾ।