organizations burn pms effigy: ਲੁਧਿਆਣਾ, (ਤਰਸੇਮ ਭਾਰਦਵਾਜ)-ਖੇਤੀ ਸੁਧਾਰ ਕਾਨੂੰਨਾਂ ਨੂੰ ਖਾਰਿਜ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਯੂਨੀਅਨਾਂ ਦੇ ਝੰਡੇ ਹੇਠ ਵੱਖ-ਵੱਖ ਸੰਗਠਨਾਂ ਨੇ ਖੰਨਾ ‘ਚ ਰੋਸ ਮਾਰਚ ਕੱਢਿਆ ਅਤੇ ਪੀ.ਐੱਮ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਅਤੇ ਨਾਅਰੇਬਾਜ਼ੀ ਕੀਤੀ ਗਈ।ਸਾਬਕਾ ਸੈਨਿਕ ਵੈਲਫੇਅਰ ਅਸੋਸੀਏਸ਼ਨ, ਆੜਤੀ ਐਸੋਸ਼ੀਏਸ਼ਨ, ਮੁਨੀਮ ਯੂਨੀਅਨ,ਗਾਇਕ ਅਤੇ ਕਲਾਕਾਰ ਅਤੇ ਹੋਰ ਸੰਗਠਨਾਂ ਨੇ ਇਸ ‘ਚ ਵੱਧ-ਚੜ ਕੇ ਹਿੱਸਾ ਲਿਆ।ਕਿਸਾਨ ਨੇਤਾਵਾਂ ਰਾਜਿੰਦਰ ਸਿੰਘ ਬੈਨੀਪਲ ਅਤੇ ਜਸਵੰਤ ਸਿੰਘ ਬੀਜਾ ਉਪ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਨੇ ਕਿਹਾ ਕਿ ਖੇਤੀ ਕਾਨੂੰਨ ਲਿਆ ਕੇ ਕਿਸਾਨਾਂ ਦੀ ਪਿੱਠ ‘ਚ
ਛੁਰਾ ਮਾਰਿਆ ਹੈ।ਸਾਬਕਾ ਸੈਨਿਕ ਐਸੋਸੀਏਸ਼ਨ ਦੇ ਸਕੱਤਰ ਕੈਪਟਨ ਨੰਦ ਲਾਲ ਮਾਜਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਅਤੇ ਨੌਜਵਾਨਾਂ ਨਾਲ ਵਾਅਦਾ ਖਿਲਾਫੀ ਕੀਤੀ ਹੈ।ਮੋਦੀ ਨੂੰ ਹੁਣ ਦੇਸ਼ ਦੇ ਕਿਸਾਨ ਅਤੇ ਜਵਾਨ ਮਿਲ ਕੇ ਸਬਕ ਸਿਖਾਉਣਗੇ।ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਅਤੇ ਸਕੱਤਰ ਯਾਦਵਿੰਦਰ ਸਿੰਘ ਲਿਬੜਾ ਨੇ ਕਿਹਾ ਕਿ ਨਵੇਂ ਕਾਨੂੰਨਾਂ ਨਾਲ ਕਿਸਾਨ ਦੇ ਨਾਲ-ਨਾਲ ਆੜਤੀ,ਮਜ਼ਦੂਰ,ਵਪਾਰੀਆਂ ਸਮੇਤ ਹਰ ਵਰਗ ਦਾ ਨੁਕਸਾਨ ਹੋਇਆ ਹੈ।ਇਹ ਲੜਾਈ ਅਸੀਂ ਸਾਰੇ ਮਿਲ ਕੇ ਲੜਾਂਗੇ।ਇਸ ਮੌਕੇ ‘ਤੇ ਸੁਖਵੰਤ ਸਿੰਘ,ਟਿਲੂ,ਦਰਸ਼ਨ ਸਿੰਘ ਨਰੂਲਾ,ਮੁਨੀਸ਼, ਰਮੇਸ਼ ਬੱਤਾ,ਗਾਇਕ ਬਿੱਟੂ ਖੰਨੇਵਾਲਾ,ਅਮ੍ਰਿੰਤਪਾਲ ਰਾਜੇਵਾਲ,ਭੁਪਿੰਦਰ ਸਿੰਘ ਸਰਾਏ,ਮਲਕੀਤ ਸਿੰਘ ਮੀਤਾ,ਗੁਰਦੀਪ ਸਿੰਘ ਭੱਟੀ ਜਗਤਾਰ ਸਿੰਘ ਕੁਲਾਰ, ਗੁਰਜੀਤ ਸਿੰਘ ਸੋਨੀ, ਹਰਪ੍ਰੀਤ ਸਿੰਘ,ਨਗਿੰਦਰ ਸਿੰਘ ਗੱਗੀ, ਕੁਲਵਿੰਦਰ ਸਿੰਘ ਟੰਡਾ,ਸਤਿੰਦਰ ਸਿੰਘ,ਰਣਯੋਧ ਸਿੰਘ ਸ਼ੇਰਗਿੱਲ,ਜਗਪ੍ਰੀਤ ਸਿੰਘ ਮਾਨ,ਪ੍ਰਕਟ ਸਿੰਘ ਭੋਰਲਾ,ਕੈਪਟਨ ਨੰਦ ਲਾਲ ਮਾਜਰੀ ਅਤੇ ਅਵਤਾਰ ਸਿੰਘ ਭੱਟੀ ਆਦਿ ਮੌਜੂਦ ਰਹੇ।