Parents protest against school: ਰੂਪਨਗਰ ਸਥਿਤ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦੇ ਅੱਗੇ ਅੱਜ ਸਾਲਾਨਾ ਫੀਸਾਂ ਦੇ ਵਾਧੂ ਭਾਰ ਤੋਂ ਪ੍ਰੇਸ਼ਾਨ ਹੋ ਕੇ ਮਾਪਿਆਂ ਵੱਲੋਂ ਧਰਨਾ ਲਗਾਇਆ ਗਿਆ। ਮਾਪਿਆਂ ਦਾ ਆਰੋਪ ਸੀ ਕਿ ਸਕੂਲ ਦੀ ਫ਼ੀਸ ਜੇਕਰ ਬਾਰਾਂ ਹਜ਼ਾਰ ਹੈ ਤਾਂ ਐਨੁਅਲ ਚਾਰਜ ਅਠਾਰਾਂ ਹਜ਼ਾਰ ਬਣ ਰਹੇ ਹਨ। ਉਨ੍ਹਾਂ ਕਿਹਾ ਜਦੋਂ ਅਸੀਂ ਇਸ ਸਬੰਧੀ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਦੀਆਂ ਉੱਤੋਂ ਹਦਾਇਤਾਂ ਨੇ ਲੋਕਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਉਨ੍ਹਾਂ ਦੀਆਂ ਆਮਦਨ ਬਿਲਕੁਲ ਘੱਟ ਹੈ ਪਰ ਸਕੂਲਾਂ ਵਾਲੇ ਘੜਿਆਲੀ ਹੰਝੂ ਸੁੱਟ ਕੇ ਪੁੱਠਾ ਲੋਕਾਂ ਨੂੰ ਲੁੱਟ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਰੋਜ਼ ਪ੍ਰਾਈਵੇਟ ਸਕੂਲ ਖੋਲ੍ਹਣ ਦੀ ਮੰਗ ਕਰਨ ਵਾਲੇ ਇਹ ਨਿੱਜੀ ਸਕੂਲਾਂ ਨੂੰ ਬੱਚਿਆਂ ਦੇ ਭਵਿੱਖ ਦੀ ਨਹੀਂ ਬਲਕਿ ਆਪਣੀ ਮੋਟੀ ਕਮਾਈ ਦੀ ਚਿੰਤਾ ਹੈ ਤੇ ਜਦੋਂ ਫ਼ੀਸਾਂ ਵਸੂਲ ਹੋ ਜਾਣਗੀਆਂ ਉਸ ਤੋਂ ਬਾਅਦ ਇਹ ਸਕੂਲ ਖੋਲ੍ਹਣ ਤੋਂ ਖੁਦ ਹੀ ਕਿਨਾਰਾ ਕਰ ਲੈਣਗੇ। ਮੌਕੇ ‘ਤੇ ਪਹੁੰਚੇ ਐਸਐਚਓ ਸਿਟੀ ਰੂਪਨਗਰ ਰਾਜੀਵ ਕੁਮਾਰ ਨੇ ਲੋਕਾਂ ਨੂੰ ਸ਼ਾਂਤ ਕਰਕੇ ਧਰਨੇ ਤੋਂ ਹਟਾਇਆ ਤੇ ਉਨ੍ਹਾਂ ਨੇ ਵਿਸ਼ਵਾਸ ਦਵਾਇਆ ਕਿ ਪ੍ਰਬੰਧਕਾਂ ਨਾਲ ਤੁਹਾਡੀ ਗੱਲ ਕਰਾ ਕੇ ਮਸਲਾ ਹੱਲ ਕਰਵਾਇਆ ਜਾਏਗਾ।