car fire breaks out: ਘਟਨਾ ਦਾ ਵੇਰਵਾ ਦਿੰਦੇ ਹੋਏ ਮਾਡਲ ਟਾਊਨ ਚੌਕੀ ਇੰਚਾਰਜ ਜੈਦੀਪ ਨੇ ਦੱਸਿਆ ਕਿ ਸਾਨੂੰ ਦੱਸਿਆ ਗਿਆ ਸੀ ਕਿ ਕਾਰ ਨੂੰ ਫਲਾਈਓਵਰ ਦੇ ਉਪਰ ਅੱਗ ਲੱਗ ਗਈ ਹੈ, ਅਸੀਂ ਤੁਰੰਤ ਫਾਇਰ ਬ੍ਰਿਗੇਡ ਨੂੰ ਬੁਲਾਇਆ। ਕਾਰ ਵਿਚ 2 ਵਿਅਕਤੀ ਸਵਾਰ ਸਨ, ਅੱਗ ਦਾ ਕੋਈ ਨੁਕਸਾਨ ਨਹੀਂ ਹੋਇਆ ਅੱਗ ‘ਤੇ ਕਾਬੂ ਪਾਇਆ ਗਿਆ। ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਉਹ ਤੁਰੰਤ ਮੌਕੇ ‘ਤੇ ਆ ਗਏ ਸਨ ਤੇ ਅੱਗ ‘ਤੇ ਕਾਬੂ ਪਾਇਆ, ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।
ਕਾਰ ਵਿਚ ਸਵਾਰ ਸੰਜੇ ਕੁਮਾਰ ਨੇ ਦੱਸਿਆ ਕਿ ਉਹ ਸੰਗਰੂਰ ਤੋਂ ਆ ਰਿਹਾ ਸੀ। ਉਸ ਨੇ ਦੱਸਿਆ ਕਿ ਫਲਾਈਓਵਰ ‘ਤੇ ਚੜ੍ਹਦਿਆ, ਪਿਛਲੀ ਕਾਰ ਨੇ ਕਾਰ ਰੋਕਣ ਦਾ ਸੰਕੇਤ ਦਿੱਤਾ ਅਤੇ ਅਸੀਂ ਵੇਖਿਆ ਕਿ ਕਾਰ ਦੇ ਅਗਲੇ ਟਾਇਰ ਨੂੰ ਅੱਗ ਲੱਗ ਗਈ ਸੀ। ਉਸ ਨੇ ਦੱਸਿਆ ਕਿ ਉਹਨਾਂ ਨੇ ਤੁਰੰਤ ਕਾਰ ਤੋਂ ਉਤਰ ਗਏ। ਪਰ ਅੱਗ ਪੂਰੀ ਤਰ੍ਹਾਂ ਭੜਕ ਗਈ ਅਤੇ ਕਾਰ ਸੜ ਕੇ ਸੁਆਹ ਹੋ ਗਈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਥਾਣਾ ਕੰਟੌਨਮੈਟ ਦੇ ਮਾਲ ਮਹਿਕਮਾ ਦੇ ਵਹੀਕਲਾ ਨੂੰ ਲੱਗੀ ਭਿਆਨਕ ਅੱਗ
ਅੰਮ੍ਰਿਤਸਰ ਦੇ ਥਾਣਾ ਕੰਟੌਨਮੈਟ ਵਿਖੇ ਮਾਲ ਮਹਿਕਮੇ ਦੇ ਵਹੀਕਲਾ ਨੂੰ ਭਿਆਨਕ ਅਗ ਲਗਣ ਦਾ ਹੈ ਜਿਸ ‘ਚ ਵੱਡੀ ਗਿਣਤੀ ਵਿਚ ਵਹੀਕਲ ਸੜ ਕੇ ਸੁਆਹ ਹੋ ਗਏ ਅਤੇ ਅੱਗ ਐਨੀ ਜ਼ਿਆਦਾ ਫੈਲ ਗਈ ਸੀ ਕਿ ਫਾਇਰ ਬ੍ਰਿਗੇਡ ਦੀਆ ਤਿੰਨ ਗੱਡੀਆਂ ਵੱਲੋ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਸੰਬਧੀ ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਅਤੇ ਉਥੋਂ ਦੇ ਕਵਾਟਰਾ ਵਿਚ ਰਹਿੰਦੇ ਲੋਕਾਂ ਵੱਲੋ ਦੱਸਿਆ ਜਾ ਰਿਹਾ ਹੈ ਕਿ ਇਥੇ ਪਏ ਮਾਲ ਮਹਿਕਮੇ ਵੱਲੋਂ ਰੱਖੇ ਵਹੀਕਲਾ ਨੂੰ ਅਚਾਨਕ ਅੱਗ ਲੱਗਣ ਕਾਰਨ ਸਾਰੇ ਪਾਸੇ ਅਫੜਾ-ਤਫੜੀ ਦਾ ਮਾਹੌਲ ਪੈਦਾ ਹੋ ਗਿਆ।