patiala baradari murder: ਅੱਜ ਰਾਤ 9 ਵਜੇ ਦੇ ਕਰੀਬ ਪੁਲਿਸ ਨੂੰ ਹੱਥਾ ਪੈਰਾ ਦੀ ਪੈ ਗਈ ਜਦੋ ਬਾਰਾਂਦਰੀ ‘ਚ ਬਣੀਆਂ ਕੋਠੀਆ ‘ਚੋਂ ਇਕ ਕੋਠੀ ਦੇ ਮੇਨ ਗੇਟ ਚ ਬਣੇ ਗਟੱਰ ਚੋ ਇਕ ਵਿਅਕਤੀ ਦੀ ਲਾਸ਼ ਮਿਲਣ ਦੀ ਖਬਰ ਮਿਲੀ ਅਤੇ ਮੌਕੇ ਤੇ ਮੀਡਿਆ ਵੀ ਪੁਹੰਚ ਗਿਆ। ਮ੍ਰਿਤਕ ਦੇ ਪਰਿਵਾਰਕ ਮੈਬਰਾ ਦਾ ਕਹਿਣਾ ਹੈ ਆਯੂਪ ਲੋਕਾਂ ਦੇ ਘਰਾਂ ‘ ਚੋ ਕੁੜਾ ਚੁੱਕ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਤੇ ਉਸਦੀ ਉਮਰ 30 ਕੁ ਸਾਲ ਦੇ ਕਰੀਬ ਸੀ।
ਆਯੂਪ ਦੇ ਚਾਰ ਬੱਚੇ ਸਨ 2 ਮੁੰਡੇ 2 ਕੁੜੀਆਂ ਪਰਿਵਾਰਕ ਮੈਬਰਾਂ ਦੇ ਦੱਸਣ ਮੁਤਾਬਿਕ ਪਰਸੋ ਆਯੂਪ ਨੂੰ ਕੋਠੀ ਵਾਲਿਆਂ ਨੇ ਸਫਾਈ ਲਈ ਬੁਲਾਇਆ ਸੀ ਪਰ ਉਹ ਘਰ ਨਹੀ ਪਰਤਿਆ। ਕਈ ਵਾਰ ਕੋਠੀ ਮਾਲਕਾਂ ਨੂੰ ਪੁੱਛਿਆਂ ਤਾਂ ਉਹਨਾਂ ਨੂੰ ਜਵਾਬ ਮਿਲਿਆ ਕਿ ਆਯੁਪ ਚਲਾ ਗਿਆ ਹੈ ਫਿਰ ਪੁਲਿਸ ਕੋਲ ਆਯੁਪ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਆਯੁਪ ਲਾਪਤਾ ਹੈ ਤੇ ਉਸਦਾ ਕੋਈ ਸੁਰਾਗ ਨਹੀ। ਪੁਲਿਸ ਅਫਸਰਾਂ ਦਾ ਕਹਿਣਾ ਹੈ ਕਿ ਇਤਲਾਹ ਮਿਲਣ ਤੋ ਬਾਅਦ ਪਹੁੰਚ ਕੇ ਆਯੁਪ ਦੀ ਲਾਸ਼ ਨੂੰ ਬੜੀ ਮੁਸ਼ਕਤ ਨਾਲ ਬਾਹਰ ਕੱਢਿਆਂ ਗਿਆ ਹੈ ਕਿਉਕਿ ਗਟਰ ਬਹੁਤ ਡੂੰਘਾ ਸੀ ਜਿਸ ਕਾਰਨ ਜੇ.ਸੀ.ਪੀ ਦੀ ਅਤੇ ਗੋਤਾਖੋਰਾ ਦੀ ਟੀਮ ਦੀ ਵੀ ਜਰੂਰਤ ਪਈ ਜਿਸ ਵਿਚੋ ਇਕ ਗੋਤਾਖੋਰ ਆਸਿਜ਼ਨ ਕਿਟ ਪਾਕੇ ਗੱਟਰ ਵਿਚ ਉਤਰਿਆ ਅਤੇ ਜੇਸੀਪੀ ਦੀ ਮਦਦ ਨਾਲ ਆਯੁਪ ਦੀ ਲਾਸ਼ ਬਾਹਰ ਕੱਢੀ ਗਈ ਅਤੇ ਪੋਸਟਮਾਟਮ ਲਈ ਭੇਜ ਦਿੱਤੀ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।