ਦੇਸ਼ ਦੀ ਆਜ਼ਾਦੀ ਦੀ ਵਰੇਗੰਢ ਨੂੰ ਲੈ ਕੇ ਜਿੱਥੇ ਪਾਤੜਾਂ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ‘ਤੇ ਪ੍ਰੋਗਰਾਮ ਕਰਵਾਏ ਗਏ ਉਥੇ ਹੀ ਕਿਸਾਨਾਂ ਵੱਲੋਂ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਚੱਲ ਰਹੇ ਸੰਘਰਸ਼ ਨੂੰ ਲੈ ਕੇ ਅੱਜ ਅਜ਼ਾਦੀ ਦਿਵਸ ਮੌਕੇ ‘ਤੇ ਸ਼ਹਿਰ ਅੰਦਰ ਟਰੈਕਟਰ ਮਾਰਚ ਕੱਢ ਕੇ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਭਗਤ ਸਿੰਘ ਚੌਂਕ ‘ਚ ਪੁਤਲਾ ਫੂਕੀਆ ਅਤੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ।
ਇਸ ਟਰੈਕਟਰ ਮਾਰਚ ਵਿੱਚ ਪਿੰਡ ਉਗੋਕੇ ਧੂੜੀਆਂ ਦੀਆਂ ਲੜਕੀਆਂ ਨੇ ਟਰੈਕਟਰ ਚਲਾ ਕੇ ਮਾਰਚ ਦਾ ਹਿੱਸਾ ਬਣੀਆਂ ਉਥੇ ਹੀ ਕੇਂਦਰ ਦੀ ਮੋਦੀ ਸਰਕਾਰ ਅਤੇ ਦੇਸ਼ ਦੀ ਅਜਾਦੀ ਤੇ ਆਪਣਾ ਪੱਖ ਪੇਸ਼ ਕੀਤਾ। ਉਨਾਂ ਕਿਹਾ ਕਿ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਅਤੇ ਸੰਘਰਸ ਵਿੱਚ ਕਿਸਾਨਾਂ ਦਾ ਵੱਧ ਚੜ ਕੇ ਸਾਥ ਦੇਣ ਦੀ ਗੱਲ ਕਹੀ ।