ਲੁਧਿਆਣਾ,(ਤਰਸੇਮ ਭਾਰਦਵਾਜ)- property tax: ਪੰਜਾਬ ਸਰਕਾਰ ਵਲੋਂ ਤੁਹਾਡੀ ਕਿਸੇ ਤਰ੍ਹਾਂ ਦੀ ਵੀ ਪ੍ਰਾਪਰਟੀ ਨੂੰ ਲੈ ਕੇ ਕਈ ਬਦਲਾਵ ਕੀਤੇ ਹਨ।ਪੰਜਾਬ ਸਰਕਾਰ ਵੱਲੋਂ ਬਕਾਇਆ ਪ੍ਰਾਪਰਟੀ ਟੈਕਸ ’ਤੇ ਦਿੱਤੀ ਗਈ ਵਿਆਜ-ਪੈਨਲਟੀ ਦੀ ਮੁਆਫ਼ੀ ਸ਼ਨੀਵਾਰ ਨੂੰ ਖ਼ਤਮ ਹੋ ਗਈ। ਉਸ ਤੋਂ ਪਹਿਲਾਂ ਰੈਵੇਨਿਊ ਜੁਟਾਉਣ ਲਈ ਛੁੱਟੀ ਹੋਣ ਬਾਵਜੂਦ ਚਾਰੇ ਜ਼ੋਨਾਂ ਦੇ ਦਫ਼ਤਰ ਅਤੇ ਸੁਵਿਧਾ ਸੈਂਟਰ ਖੁੱਲ੍ਹੇ ਰੱਖੇ ਗਏ, ਜਿਸ ਦੌਰਾਨ ਵੱਡੀ ਗਿਣਤੀ ‘ਚ ਲੋਕ ਪੈਂਡਿੰਗ ਰਿਟਰਨ ਦਾਖ਼ਲ ਕਰਨ ਪੁੱਜੇ। ਐਤਵਾਰ ਨੂੰ ਬਕਾਇਆ ਪ੍ਰਾਪਰਟੀ
ਟੈਕਸ ਜਮ੍ਹਾਂ ਕਰਵਾਉਣ ਵਾਲੇ ਲੋਕਾਂ ਨੂੰ 18 ਫ਼ੀਸਦੀ ਵਿਆਜ ਅਤੇ 20 ਫ਼ੀਸਦੀ ਪੈਨਲਟੀ ਦੇਣੀ ਹੋਵੇਗੀ। ਇਸ ਬਾਰੇ ਸੁਪਰੀਡੈਂਟ ਵਿਵੇਕ ਵਰਮਾ ਨੇ ਦੱਸਿਆ ਕਿ ਲੋਕਾਂ ਨੂੰ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਨੋਟਿਸ ਜਾਰੀ ਕਰਨ ਤੋਂ ਇਲਾਵਾ ਐੱਸ. ਐੱਮ. ਐੱਸ. ਭੇਜੇ ਗਏ ਸਨ। ਹੁਣ ਵਨ ਟਾਈਮ ਸੈਟਲਮੈਂਟ ਪਾਲਿਸੀ ਦੀ ਡੈੱਡਲਾਈਨ ਖ਼ਤਮ ਹੋਣ ਤੋਂ ਬਾਅਦ ਸੀਲਿੰਗ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।