ਕਿਸਾਨੀ ਬਿੱਲਾਂ ਤੋਂ ਬਾਅਦ ਪੰਜਾਬ ਵਿਚ ਕਿਸਾਨਾਂ ਵੱਲੋਂ ਜੀਓ ਕੰਪਨੀ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਅੱਜ ਫਿਰੋਜ਼ਪੁਰ ਦੇ ਪਿੰਡ ਬਾਰੇਕੇ ਵਿਚ ਜੀਓ ਦਾ ਨਵਾਂ ਟਾਵਰ ਲੱਗਣ ਦਾ ਪਿੰਡ ਵਾਸੀ ਤੇ ਕਿਸਾਨ ਵਿਰੋਧ ਕਰਦੇ ਵਿਖਾਈ ਦੇ ਰਹੇ ਹਨ। ਵਿਰੋਧ ਕਰਦੇ ਕਿਸਾਨਾਂ ਨੇ ਕਿਹਾ ਕਿ ਅਸੀਂ ਪਿੰਡ ਵਿਚ ਕਿਸੇ ਵੀ ਕੰਪਨੀ ਦਾ ਟਾਵਰ ਨਹੀਂ ਲੱਗਣ ਦੇਵਾਂਗੇ।
ਇਸ ਦੇ ਨਾਲ ਲੋਕਾਂ ਦੀ ਸਿਹਤ ਤੇ ਜਿਹੜਾ ਮਾੜਾ ਅਸਰ ਪੈਂਦਾ ਹੈ ਇਸ ਲਈ ਪ੍ਰਸ਼ਾਸਨ ਨੂੰ ਵੀ ਗੁਹਾਰ ਲਗਾਈ ਹੈ ਕਿ ਸਾਡੇ ਪਿੰਡ ਤੋਂ ਬਾਹਰ ਲੱਗਣ ਦੀ ਇਜਾਜਤ ਦਿੱਤੀ ਜਾਵੇ, ਪਰ ਅਸੀਂ ਆਪਣੇ ਪਿੰਡ ਵਿਚ ਟਾਵਰ ਨਹੀਂ ਲੱਗਣ ਦੇਵਾਂਗੇ।
ਕਿਸਾਨਾਂ ਵੱਲੋਂ ਪਿੰਡ ਦੀ ਸੜਕ ਜਾਮ ਕਰਕੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੀਓ ਕੰਪਨੀ ਵਾਲੇ ਸਾਡੇ ਪਿੰਡ ਵਿਚ ਨਵਾਂ ਟਾਵਰ ਲਗਾਉਣਾ ਚਾਹੁੰਦੇ ਹਨ, ਜਿਸ ਦਾ ਅਸੀਂ ਪੁਰਜੋਰ ਵਿਰੋਧ ਕਰਦੇ ਹਾਂ ਕਿਸੇ ਵੀ ਸੂਰਤ ਵਿਚ ਅਸੀਂ ਆਪਣੇ ਪਿੰਡ ਵਿਚ ਟਾਵਰ ਨਹੀਂ ਲੱਗਣ ਦੇਵਾਂਗੇ। ਪਿੰਡ ਦੀ ਹਦੂਦ ਤੋਂ ਬਾਅਦ ਆਪਣਾ ਟਾਵਰ ਜਿਸ ਜਗ੍ਹਾ ਮਰਜੀ ਲਗਾ ਸਕਦੇ ਹਨ।