ਰੋਪੜ ਦੇ ਵਿੱਚ ਲੁਟੇਰਿਆਂ ਦੇ ਹੋਸਲੇ ਬੁਲੰਦ ਹੁੰਦੇ ਜਾ ਰਹੇ ਹਨ।ਸ਼ਹਿਰ ਦੀ ਸਬਜੀ ਮੰਡੀ ਦੇ ਵਿੱਚ ਅੱਜ ਲੁਟੇਰਿਆਂ ਵੱਲੋਂ ਦੋ ਲੁੱਟ ਖੋਹ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਸਵੇਰ ਦੇ ਸਮੇਂ ਦੋ ਲੁਟੇਰਿਆਂ ਵੱਲੋਂ ਰਾਹ ਜਾਂਦੀ ਇੱਕ ਮਹਿਲਾ ਦਾ ਮੋਬਾਇਲ ਫੋਨ ਖੋਹ ਲਿਆ ਗਿਆ ਤੇ ਵਾਰਦਾਤ ਤੋਂ ਬਾਅਦ ਲੁਟੇਰੇ ਮੋਟਰਸਾਈਕਲ ਤੇ ਫਰਾਰ ਗਏ ਜਦ ਕਿ ਪੁਲਿਸ ਵੱਲੋਂ ਕੱਝ ਹੀ ਸਮੇਂ ਵਿੱਚ ਇਨਾਂ ਲੁਟੇਰਿਆਂ ਨੂੰ ਕਾਬੂ ਵੀ ਕਰ ਲਿਆ ਗਿਆ।
ਇਸ ਤੋਂ ਇਲਾਵਾ ਇੱਕ ਮਹਿਲਾ ਅਤੇ ਉਸਦੀ ਲੜਕੀ ਤੋਂ ਇੱਕ ਲੱਖ 10 ਹਜਾਰ ਰੁਪਏ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ।ਵਾਰਦਾਤ ਦਾ ਸ਼ਿਕਾਰ ਹੋਈ ਲੜਕੀ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸਬੰਧਤ ਹੈ ਤੇ ਉਸ ਵੱਲੋਂ ਜੋੜੀ ਗਈ ਇਹ ਰਾਸ਼ੀ ਆਪਣੇ ਵਿਆਹ ਤੇ ਖਰਚ ਕਰਨ ਲਈ ਬੈਂਕ ਤੋਂ ਕਢਵਾਈ ਗਈ ਸੀ ਪਰ ਉਸਦੇ ਹੱਥ ਵਿੱਚੋਂ ਹੀ ਲਿਫਾਫੇ ਨੂੰ ਕੱਟ ਕੇ ਕੋਈ ਇਸ ਨਕਦੀ ਨੂੰ ਲੈ ਕੇ ਫਰਾਰ ਹੋ ਗਿਆ ਜਿਸ ਬਾਰੇ ਉਨਾਂ ਨੂੰ ਕੁੱਝ ਪਤਾ ਨਹੀਂ ਲੱਗਾ। ਉਧਰ ਪੁਲਿਸ ਨੇ ਮੋਬਾਇਲ ਲੁੱਟ ਦੀ ਵਾਰਦਾਤ ਵਿੱਚ ਦੋ ਨੋਜਵਾਨਾ ਨੂੰ ਕਾਬੂ ਕਰਕੇ ਕਾਰਵਾਈ ਕਰ ਦਿੱਤੀ ਹੈ ਜਦ ਕਿ ਨਕਦੀ ਦੀ ਹੋਈ ਲੁੱਟ ਦੇ ਮਾਮਲੇ ਵਿੱਚ ਪੁਲਿਸ ਅਜੇ ਜਾਂਚ ਕਰਨ ਦੀ ਗੱਲ ਕਹਿ ਰਹੀ ਹੈ।