sabji mandi social distancing: ਖਤਰਨਾਕ ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਪ੍ਰਸ਼ਾਸਨ ਵਲੋਂ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਦਾਅਵਿਆਂ ਦੀ ਅਸਲੀਅਤ ਉਸ ਸਮੇਂ ਸਾਹਮਣੇ ਆ ਗਈ, ਜਦੋਂ ਲੁਧਿਆਣਾ ਸਬਜ਼ੀ ਮੰਡੀ ‘ਚ ਲੋਕਾਂ ਨੇ ਸ਼ਰੇਆਮ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾ ਦਿੱਤੀਆਂ।
ਦੱਸਣਯੋਗ ਹੈ ਕਿ ਇੱਥੇ ਸਬਜ਼ੀ ਮੰਡੀ ‘ਚ ਸੈਨੇਟਾਈਜ਼ਰ ਅਤੇ ਲੋਕਾਂ ਦੀ ਆਪਸੀ ਦੂਰੀ ਨੂੰ ਲੈ ਕੇ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ। ਦੂਜੇ ਪਾਸੇ ਸਬਜ਼ੀ ਖ੍ਰੀਦਣ ਆਏ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਕੋਈ ਵੀ ਚੰਗੇ ਪ੍ਰਬੰਧ ਨਹੀਂ ਕੀਤੇ ਗਏ ਅਤੇ ਨਾ ਹੀ ਲੇਬਰ ਵੱਲੋਂ ਕੋਰੋਨਾ ਤੋਂ ਬਚਾਅ ਸਬੰਧੀ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ।
ਪੁਲਸ ਵੱਲੋਂ ਅਪਣਾਈ ਗਈ ਸਖਤੀ ਨੂੰ ਲੈ ਕੇ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਚੇਅਰਮੈਨ ਰਾਜੂ ਮਲਿਕ ਅਤੇ ਅਤੇ ਪ੍ਰਧਾਨ ਗੁਰਕਮਲ ਸਿੰਘ ਈਲੂ ਆਦਿ ਨੇ ਅਰਸ਼ਪ੍ਰੀਤ ਕੌਰ ਨੂੰ ਤਰਕ ਦਿੱਤਾ ਕਿ ਸਬਜ਼ੀ ਮੰਡੀ ‘ਚ ਸਬਜ਼ੀਆਂ ਅਤੇ ਫਲਾਂ ਦੀ ਵਿਕਰੀ ਦਾ ਪੂਰਾ ਸਿਸਟਮ ਹੋਲਸੇਲ ਹੋਣ ਦੇ ਬਾਵਜੂਦ ਜ਼ਿਆਦਾਤਰ ਸ਼ਹਿਰ ਵਾਸੀ ਪਰਚੂਨ ‘ਚ ਹੀ ਖਰੀਦਦਾਰੀ ਕਰਨ ਲਈ ਮੰਡੀ ‘ਚ ਪੁੱਜ ਰਹੇ ਹਨ। ਇਸ ਕਾਰਨ ਇੱਥੇ ਭੀੜ ਜਮ੍ਹਾਂ ਹੋ ਜਾਂਦੀ ਹੈ।