ਅਬੋਹਰ ਵਿੱਚ ਸਿੱਖਿਆ ਵਿਭਾਗ ਹੁਣ ਸਖ਼ਤ ਹੁੰਦਾ ਦਿਖਾਈ ਦੇ ਰਿਹਾ ਹੈ ਸਕੂਲ ਵਿੱਚ ਬੱਚਿਆਂ ਦੀ ਕੋਰੋਨਾ ਸੈਂਪਲਿੰਗ ਕਰਵਾਈ ਜਾ ਰਹੀ ਹੈ। ਅੱਜ ਅਬੋਹਰ ਦੇ ਸਰਕਾਰੀ ਮੁੰਡਿਆਂ ਦੇ ਸਕੂਲ ਵਿੱਚ ਕਰੀਬ ਇੱਕ ਸੌ ਅਠਾਈ ਬੱਚਿਆਂ ਦੇ ਕੋਰੋਨਾ ਸੈਂਪਲ ਲਏ ਗਏ ਜਿਨ੍ਹਾਂ ਵਿਚੋਂ ਤਿੰਨ ਵਿਦਿਆਰਥੀ ਕੋਰੋਨਾ ਪੋਜੀਟਿਵ ਪਾਏ ਗਏ ਜਿਨ੍ਹਾਂ ਨੂੰ ਕੁਆਰੈਨਟਾਈਨ ਕਰ ਦਿੱਤਾ ਗਿਆ ਤੇ ਬਾਕੀ ਬੱਚਿਆਂ ਦੇ ਵੀ ਸੈਂਪਲਿੰਗ ਕਰਾਉਣ ਦਾ ਦਾਅਵਾ ਕੀਤਾ ਜਾ ਰਿਹਾ ।
![](https://dailypost.in/wp-content/uploads/2021/08/GFX-42-1024x576.jpg)
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਵੱਲੋਂ ਇਸ ਸਬੰਧੀ ਤਿੰਨ ਕਲਾਸਾਂ ਨੂੰ ਕੁਆਰਨਟਿਨ ਕਰ ਦਿੱਤਾ ਗਿਆ ਤੇ ਬੰਦ ਕਰ ਦਿੱਤਾ ਗਿਆ ਇੰਨਾ ਹੀ ਨਹੀਂ ਇਨ੍ਹਾਂ ਕਲਾਸਾਂ ਨੂੰ ਸਿੱਖਿਆ ਦੇਣ ਵਾਲੇ ਅਧਿਆਪਕਾਂ ਨੂੰ ਵੀ ਕੋਰੋਨਾ ਟੈਸਟ ਕਰਾਉਣ ਦੀ ਹਦਾਇਤ ਕਰ ਦਿੱਤੀ ਗਈ ਹੈ।