ਪਟਿਆਲਾ ਸ਼ਹਿਰ ਦੇ ਨਜ਼ਦੀਕ ਪੈਦੇ ਪਿੰਡ ਜਗਤਪੁਰਾ ਵਿੱਚ ਅੱਜ ਸਵੇਰੇ ਜਦੋਂ ਪੁਲਿਸ ਨੇ ਇੱਕ ਸ਼ਰਾਬ ਤਸਕਰ ਦੇ ਘਰ ਛਾਪਾ ਮਾਰਿਆ ਤਾਂ ਮਾਮਲਾ ਇੰਨਾ ਵੱਧ ਗਿਆ ਕੇ ਪੁਲਿਸ ਨੂੰ 5 ਫਾਇਰ ਕਰਨੇ ਪਏ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਸਿੱਧੇ ਤੌਰ ‘ਤੇ ਦੋਸ਼ ਲਾਇਆ ਕਿ ਪੁਲਿਸ ਦੁਆਰਾ ਸਿੱਧੇ ਤੌਰ ‘ਤੇ ਚਲਾਈਆਂ ਗਈਆਂ ਗੋਲੀਆਂ ਦੌਰਾਨ ਇੱਕ ਗੋਲੀ ਇੱਕ ਪਿੰਡ ਵਾਸੀ ਦੇ ਲੱਗੀ ਜੋ ਇਸ ਘਟਨਾ ਵੇਲੇ ਮੌਕੇ ‘ਤੇ ਮੌਜੂਦ ਸੀ, ਫਿਲਹਾਲ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਉੱਥੇ ਹੀ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਅੱਜ ਸਵੇਰੇ ਜਦੋਂ ਉਹ ਉੱਠੇ, ਤਾਂ ਪਿੰਡ ਦੇ ਬਾਹਰ ਰੌਲਾ ਪੈ ਰਿਹਾ ਸੀ ਅਤੇ ਕੁੱਝ ਬੱਚਿਆਂ ਨੇ ਮੇਰੇ ਘਰ ਦਾ ਦਰਵਾਜ਼ਾ ਖੜਕਾਇਆ। ਜਦੋਂ ਮੈਂ ਮੌਕੇ ‘ਤੇ ਗਿਆ, ਤਾਂ ਮੈਂ ਇਸ ਮਸਲੇ ਨੂੰ ਗੱਲਬਾਤ ਰਾਹੀਂ ਹੱਲ ਕਰਨ ਲਈ ਪੁਲਿਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਓਦੋ ਹੀ ਫਾਇਰਿੰਗ ਸ਼ੁਰੂ ਹੋ ਗਈ। ਸਰਪੰਚ ਦਾ ਕਹਿਣਾ ਹੈ ਕਿ ਮੈਂ ਖੁਦ ਜ਼ਮੀਨ ‘ਤੇ ਲੇਟ ਕੇ ਅਤੇ ਟਰੱਕ ਦੇ ਪਿੱਛੇ ਲੁਕ ਕੇ ਆਪਣੀ ਜਾਨ ਬਚਾਈ ਹੈ। ਜੇ ਪਿੰਡ ਵਾਸੀਆਂ ਦੀ ਮੰਨੀਏ ਤਾਂ ਪੁਲਿਸ ਵੱਲੋਂ ਪਿੰਡ ਵਾਲਿਆਂ ‘ਤੇ ਤਸ਼ੱਦਦ ਕੀਤਾ ਗਿਆ ਹੈ। ਸਾਰਿਆਂ ਨੂੰ ਵੇਖੇ ਬਿਨਾਂ ਹੀ ਕੁੱਟਿਆ ਗਿਆ ਹੈ।
ਇਹ ਵੀ ਪੜ੍ਹੋ : ਬਲੈਕ ਫੰਗਸ : ਮਹਾਰਾਸ਼ਟਰ ਸਰਕਾਰ ਨੇ ਮੰਗੀਆਂ Amphotericin B ਦੀਆ 2 ਲੱਖ ਖੁਰਾਕਾਂ ‘ਤੇ ਮਿਲੀਆਂ 16 ਹਜ਼ਾਰ, PM ਮੋਦੀ ਨਾਲ….
ਇਸ ਸਬੰਧ ਵਿੱਚ ਜਦੋਂ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਇੱਕ ਸ਼ਰਾਬ ਤਸਕਰ ‘ਤੇ ਛਾਪਾ ਮਾਰਿਆ ਸੀ। ਅਤੇ ਉਸ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਕੇਸ ਵੀ ਦਰਜ ਕੀਤਾ ਗਿਆ ਸੀ। ਅੱਜ ਸਵੇਰੇ ਜਦੋਂ ਪੁਲਿਸ ਪਾਰਟੀ ਦੁਬਾਰਾ ਇਸ ਘਰ ‘ਤੇ ਛਾਪੇਮਾਰੀ ਕਰਨ ਪਹੁੰਚੀ ਤਾਂ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਅਤੇ ਇਸ ਪਰਿਵਾਰ ਦੀ ਤਰਫੋਂ ਪੁਲਿਸ ਪਾਰਟੀ ਦਾ ਵਿਰੋਧ ਕੀਤਾ ਗਿਆ। ਜਦਕਿ ਫਾਇਰਿੰਗ ਵੀ ਉਨ੍ਹਾਂ ਦੀ ਤਰਫੋਂ ਕੀਤੀ ਗਈ, ਜਿਸ ਵਿੱਚ ਪੁਲਿਸ ਮੁਲਾਜ਼ਮ ਨੂੰ ਵੀ ਗੋਲੀ ਲੱਗੀ ਹੈ। ਇਸ ਕਾਰਨ ਆਪਣੇ ਬਚਾਅ ਵਿੱਚ ਪੁਲਿਸ ਵੱਲੋਂ ਹਵਾਈ ਫਾਇਰ ਕੀਤੇ ਗਏ ਹਨ, ਬਾਕੀ ਜਾਂਚ ਕੀਤੀ ਜਾ ਰਹੀ ਹੈ, ਜੋ ਜਾਣਕਾਰੀ ਸਾਹਮਣੇ ਆਵੇਗੀ ਉਸ ਦੇ ਅਧਾਰ ‘ਤੇ ਅਪਰਾਧੀ ਖਿਲਾਫ ਕਾਰਵਾਈ ਕੀਤੀ ਜਾਵੇਗੀ। ਵੀਡੀਓ ਦੇਖਣ ਲਈ ਅੱਗੇ ਦਿੱਤੇ ਲਿੰਕ ‘ਤੇ ਕਲਿੱਕ ਕਰੋ…
ਦੇਖੋ ਵੀਡੀਓ : ਪਟਿਆਲੇ ਪੁਲਿਸ ਤੇ ਪਿੰਡ ਵਿਚਾਲੇ ਚੱਲੀਆਂ ਅੰਨ੍ਹੇਵਾਹ ਗੋਲੀਆਂ,ਬੰਦੇ ਫੱਟੜ, ਭੜਕੇ ਲੋਕ ਦੇਖੋ LIVE ਕੀ ਐ ਮਸਲਾ !