ਬੀਤੇ ਦਿਨੀਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਫਾਰਮ ਹਾਊਸ ‘ਤੇ ਗੋਲੀ ਚੱਲਣ ਦੀ ਖਬਰ ਸਾਹਮਣੇ ਆਈ ਸੀ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਸੀ ਕਿ ਸਿਮਰਜੀਤ ਸਿੰਘ ਬੈਂਸ ਦੇ ਭਰਾ ਤੇ ਭਤੀਜੇ ਵੱਲੋਂ ਇਹ ਗੋਲੀ ਚਲਾਈ ਗਈ। ਅੱਜ ਇਸ ਨੂੰ ਲੈ ਕੇ ਸਾਬਕਾ MLA ਬੈਂਸ ਦਾ ਬਿਆਨ ਸਾਹਮਣੇ ਆਇਆ ਹੈ।
ਘਰੇਲੂ ਵਿਵਾਦ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਅਸੀਂ 2 ਨਵੰਬਰ 2023 ਨੂੰ ਵੱਖ ਹੋਏ ਸੀ ਪਰ ਮੈਂ ਘਰ ਦੇ ਅੰਦਰ ਗੱਲਾਂ ਦੱਬ ਕੇ ਰੱਖੀਆਂ ਸੀ। ਮੈਂ ਚਾਹੁੰਦਾ ਸੀ ਘਰ ਦੇ ਅੰਦਰ ਇਹ ਸਾਰਾ ਕੁਝ ਸ਼ਾਲੀਨਤਾ ਦੇ ਨਾਲ ਖਤਮ ਹੋਏ। ਬੀਤੀ ਰਾਤ 11 ਵਜੇ ਗੋਲੀ ਚੱਲੀ ਤੇ ਮੇਰੀ ਡਿਫੈਂਡਰ ਗੱਡੀ ਭੰਨ ਦਿੱਤੀ ਗਈ। ਮੀਡੀਆ ਤੇ ਪੁਲਿਸ ਦੇ ਆਉਣ ਨਾਲ ਇਹ ਗੱਲ ਬਾਹਰ ਆਈ ਤੇ ਪਰਚਾ ਹੋਇਆ । ਜੇ ਗੱਲ ਬਾਹਰ ਨਾ ਆਉਂਦੀ ਤਾਂ ਮੈਂ ਦੱਬ-ਘੁੱਟ ਕੇ ਇਹ ਸਭ ਸਾਰ ਲੈਂਦਾ। ਮੈਂ ਛੋਟਾ ਹਾਂ ਤੇ ਮੇਰੇ ਵੱਡੇ ਭਰਾ ਲਈ ਅੱਜ ਵੀ ਮੇਰੇ ਮਨ ‘ਚ ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ , ਨਾ ਮੈਂ ਆਪਣੇ ਭਰਾ ਦੀ ਦੁਆਨੀ ਖਾਧੀ ਹੈ ਤੇ ਨਾ ਹੀ ਖਾਣੀ ਹੈ। ਉਨ੍ਹਾਂ ਕਿਹਾ ਕਿ ਮੈਂ 13 ਜੇਲ੍ਹਾਂ ਕੱਟ ਕੇ ਆਇਆ ਕੀ ਹੋਇਆ ਜੇ ਭਰਾ ਅੱਡ ਹੋ ਗਏ।
ਇਹ ਵੀ ਪੜ੍ਹੋ : ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ, ਕਰੋੜਾਂ ਦੀ ਹੈ.ਰੋ.ਇ/ਨ ਸਣੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
ਦੱਸ ਦੇਈਏ ਕਿ ਬੀਤੇ ਦਿਨੀਂ ਸਿਮਰਜੀਤ ਸਿੰਘ ਬੈਂਸ ਦੀ ਉਸ ਦੇ ਆਪਣੇ ਭਰਾ ਤੇ ਭਤੀਜੇ ਨਾਲ ਝੜਪ ਹੋ ਗਈ। ਦੋਵਾਂ ਵੱਲੋਂ ਇਕ-ਦੂਜੇ ‘ਤੇ ਗੋਲੀਆਂ ਤੱਕ ਚਲਾਈਆਂ ਗਈਆਂ। ਸਿਮਰਜੀਤ ਬੈਂਸ ਦੀ ਡਿਫੈਂਡਰ ਗੱਡੀ ਦੇ ਪਹੀਏ ‘ਤੇ ਗੋਲੀਆਂ ਲੱਗੀਆਂ ਹਨ। ਬੀਤੇ ਕੁਝ ਸਮੇਂ ਤੋਂ ਦੋਵੇਂ ਭਰਾਵਾਂ ਦਾ ਆਪਸੀ ਵਿਵਾਦ ਚੱਲ ਰਿਹਾ ਸੀ। ਦੋਵੇਂ ਵੱਖ-ਵੱਖ ਰਹਿ ਰਹੇ ਸਨ ਤੇ ਅੱਜ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚ ਬਹਿਸ ਛਿੜ ਗਈ ਤੇ ਗੱਲ ਇਥੋਂ ਤੱਕ ਵੱਧ ਗਈ ਕਿ ਗੋਲੀਆਂ ਤੱਕ ਚੱਲ ਗਈਆਂ।
ਵੀਡੀਓ ਲਈ ਕਲਿੱਕ ਕਰੋ -:
























