Simerjit Bains charged with rape: ਲੁਧਿਆਣਾ ਦੀ ਇੱਕ ਔਰਤ ਵੱਲੋਂ ਲੋਕ ਇਨਸਾਫ ਪਾਰਟੀ ਦੇ ਚਰਚਿਤ ਵਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਉਸਦੇ ਭਰਾ ‘ਤੇ ਬਲਾਤਕਾਰ ਅਤੇ ਤੰਗ ਪ੍ਰੇਸ਼ਾਨ ਕਰਨ ਦੋਸ਼ ਲਗਾਏ ਗਏ ਹਨ। ਡੇਲੀ ਪੋਸਟ ਨਾਲ ਗੱਲਬਾਤ ਕਰਦਿਆਂ ਪੀੜਤਾਂ ਨੇ ਇਹ ਇਲਜ਼ਾਮ ਬੈਂਸ ਖਿਲਾਫ ਲਗਾਏ ਹਨ। ਪੀੜਤਾਂ ਨੇ ਵਧਾਇਕ ਸਿਮਰਜੀਤ ਸਿੰਘ ਬੈਂਸ, ਉਨ੍ਹਾਂ ਦੇ ਭਰਾ ਕਰਮਜੀਤ ਸਿੰਘ ਬੈਂਸ ਅਤੇ ਦੋ ਹੋਰ ਵਿਅਕਤੀਆਂ ਦੇ ਖਿਲਾਫ ਬਲਾਤਕਾਰ ਅਤੇ ਤੰਗ ਪ੍ਰੇਸ਼ਾਨ ਕਰਨ ਦੋਸ਼ ਅਧੀਨ ਸ਼ਕਾਇਤ ਦਰਜ਼ ਕਰਵਾਈ ਹੈ। ਸਿਮਰਜੀਤ ਸਿੰਘ ਬੈਂਸ ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਵੀ ਹਨ। ਪੀੜਤਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਵਿਧਾਇਕ ਕੋਲ ਗਈ ਤਾਂ ਇਨਸਾਫ ਦੇ ਲਈ ਸੀ ਪਰ ਸਿਮਰਜੀਤ ਸਿੰਘ ਬੈਂਸ ਵਲੋਂ ਇਨਸਾਫ ਦੇ ਨਾਮ ‘ਤੇ ਉਸ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾ ਲਿਆ। ਪੀੜਤਾ ਨੇ ਦੱਸਿਆ ਕਿ ਇਹ ਇੱਕ ਜ਼ਮੀਨੀ ਵਿਵਾਦ ਦਾ ਮਾਮਲਾ ਸੀ ਜਿਸ ‘ਚ ਔਰਤ ਨੇ ਦੱਸਿਆ ਕਿ ਉਸ ਨੂੰ ਵਧਾਇਕ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਇਸ ਨੂੰ ਹੱਲ ਕਰਵਾ ਦਿੱਤਾ ਜਾਵੇਗਾ। ਲੁਧਿਆਣਾ ਦੇ ਇੱਕ ਘਰ ਦੇ ਪੈਸਿਆ ਦੇ ਲੈਣ ਦੇਣ ਦੇ ਮਾਮਲੇ ‘ਚ ਇਹ ਆਰੋਪ ਲਗਾਏ ਗਏ ਹਨ।
ਪੀੜਤ ਔਰਤ ਨੇ ਆਪਣੇ ਬਿਆਨ ਵੀ ਦਰਜ ਕਰਵਾਏ ਤੇ ਦੱਸਿਆ ਕਿ ਉਸ ਨੇ 75 ਗਜ਼ ਦਾ ਬਣਿਆ ਹੋਇਆ ਮਕਾਨ ਸੁਖਚੈਨ ਸਿੰਘ ਨਾਮ ਦੇ ਬਿਲਡਰ ਤੋਂ ਖਰੀਦਿਆ ਸੀ। ਇਹ ਮਕਾਨ ਉਸ ਨੇ 18 ਲੱਖ ‘ਚ ਖਰੀਦਿਆ ਸੀ ਜਿਸ ਵਿੱਚੋਂ 11 ਲੱਖ ਰੁਪਏ ਉਸ ਨੇ ਨਕਦ ਦਿੱਤੇ ਸਨ ਤੇ 10 ਲੱਖ ਦਾ ਕਰਜ਼ਾ ਬੈਂਕ ਤੋਂ ਲਿਆ ਸੀ। ਮਕਾਨ ਖਰੀਦਣ ਤੋਂ ਲੱਗਭਗ ਇੱਕ ਮਹੀਨੇ ਬਾਅਦ ਮੇਰੇ ਪਤੀ ਦੀ ਬੀਮਾਰੀ ਕਾਰਨ ਮੌਤ ਹੋ ਗਈ ਤੇ ਹੁਣ ਸਾਰੀ ਜ਼ਿੰਮੇਵਾਰੀ ਮੇਰੇ ‘ਤੇ ਆ ਗਈ ਜਿਸ ਤੋਂ ਬਾਅਦ ਬੈਂਕ ਦੀਆਂ ਕਿਸ਼ਤਾਂ ਦੇਣੀਆਂ ਮੁਸ਼ਕਿਲ ਹੋ ਗਈਆਂ ਸੀ। ਪੀੜਤਾ ਨੇ ਡੇਲੀ ਪੋਸਟ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਉਸ ਨੂੰ ਬੈਂਕ ਤੋਂ ਕਰਜ ਦੇ ਆਧਾਰ ਤੇ ਲਏ ਘਰ ਬਚਾਉਣ ਦੀ ਕੋਈ ਉਮੀਦ ਨਾ ਦਿਖੀ ਤਾਂ ਉਨ੍ਹਾਂ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਕੋਲੋਂ ਮਦਦ ਮੰਗੀ। ਪੀੜਤਾ ਨੇ ਕਿਹਾ ਮੈਨੂੰ ਉਮੀਦ ਤਾਂ ਸੀ ਕਿ ਬੈਂਸ ਮੇਰੀ ਮਦਦ ਕਰਨਗੇ ਪਰ ਉਨ੍ਹਾਂ ਨੇ ਮਦਦ ਦੇ ਨਾਮ ‘ਤੇ ਮੇਰੀ ਇੱਜਤ ਨਾਲ ਖਿਲਵਾੜ ਕੀਤਾ।
ਪੀੜਤਾ ਮੁਤਾਬਿਕ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਪਾਰਟੀ ਦਫਤਰ ਅਤੇ ਆਪਣੇ ਇੱਕ ਗੁਆਂਡੀ ਦੇ ਘਰ ਉਸ ਨਾਲ ਇਹ ਸ਼ਰਮਨਾਕ ਕਾਰਾ ਕਈ ਵਾਰ ਕੀਤਾ ਸੀ। ਪੀੜਤ ਮਹਿਲਾ ਨੇ ਕਿਹਾ ਕਿ ਉਸ ਨੇ ਆਪਣਾ ਇੱਕ ਘਰ ਵੇਚਿਆ ਸੀ ਪਰ ਪ੍ਰਾਪਰਟੀ ਡੀਲਰ ਨੇ ਪੂਰੀ ਰਕਮ ਦੇਣ ਤੋਂ ਪੱਲਾ ਝਾੜਨਾ ਸ਼ੁਰੂ ਕਰ ਦਿੱਤਾ ਤਾ ਪੀੜਤਾ ਨੇ ਵਿਧਾਇਕ ਨੂੰ ਮਦਦ ਮੰਗੀ ਸੀ, ਪਰ ਬੈਂਸ ਸਾਹਿਬ ਨੇ ਉਸ ਦਾ ਫਾਇਦਾ ਚੁੱਕਣਾ ਸ਼ੁਰੂ ਕਰ ਦਿੱਤਾ। ਇਹ ਦੋਸ਼ ਲਗਾਉਂਦਿਆਂ ਪੀੜਤ ਨੇ ਹੁਣ ਇਨਸਾਫ ਦੀ ਮੰਗ ਕੀਤੀ ਹੈ।
ਇਹ ਵੀ ਦੇਖੋ : MLA Bains ਤੇ ਬਲਾਤਕਾਰ ਦੇ ਦੋਸ਼ ਲਾਉਣ ਵਾਲੀ ਮਹਿਲਾ ਦਾ Exclusive ਇੰਟਰਵਿਊ