ਚਰਨਜੀਤ ਸਿੰਘ ਸ਼ਰਮਾ ਫਿਨਲੈਂਡ ਵਾਲਿਆਂ ਦੇ ਆਪਣੇ ਖੇਤ ਵਿੱਚ ਦੋ ਏਕੜ ਦੇ ਕਰੀਬ ਲਗਾਏ ਸਫੈਦਿਆਂ ਵਿਚ 27 ਦੇ ਕਰੀਬ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਨਾਲ ਲੱਗਦੇ ਖੇਤਾਂ ਵਾਲਿਆਂ ਵੱਲੋਂ ਸਫੈਦੇ ਕੱਟਣ ਦਾ ਮਾਮਲਾ ਗਰਮਾ ਗਿਆ ਹੈ। ਇਸ ਮਾਮਲੇ ਵਿੱਚ ਅੱਜ ਸਜਵੰਤ ਸਿੰਘ ਖ਼ਾਲਸਾ ਬੁੱਘੀਪੁਰਾ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ NRI ਚਰਨਜੀਤ ਸ਼ਰਮਾ ਜੋ ਫਿਨਲੈਂਡ ਵਿੱਚ ਰਹਿੰਦੇ ਹਨ ਜਿਨ੍ਹਾਂ ਵੱਲੋਂ ਵਾਤਾਵਰਣ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਦਿੱਤੇ ਸਫੈਦਿਆਂ ਨੂੰ ਆਪਣੇ ਖੇਤ ਵਿੱਚ ਲਗਾਇਆ ਸੀ, ਨਾਲ ਲੱਗਦੇ ਖੇਤਾਂ ਵਾਲਿਆਂ ਵੱਲੋਂ ਉਨ੍ਹਾਂ ਦੇ 27ਦੇ ਕਰੀਬ ਸਫੈਦੇ ਕੱਟ ਦਿੱਤੇ ਗਏ ਹਨ। ਉਹ ਸਜਵੰਤ ਸਿੰਘ ਖ਼ਾਲਸਾ ਅਤੇ ਸਰਪੰਚ ਨਿਰਮਲ ਸਿੰਘ ਬੁੱਘੀਪੁਰਾ ਨੇ ਖੇਤ ਜਾ ਕੇ ਮੀਡੀਆ ਨੂੰ ਦਿਖਾਏ।
ਉਨ੍ਹਾਂ ਕਿਹਾ ਕਿ ਅਸੀਂ ਪੁਲਸ ਪ੍ਰਸ਼ਾਸਨ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਮੋਗਾ ਨੂੰ ਅਪੀਲ ਕਰਦਿਆ ਦਰੱਖਤ ਕੱਟਣ ਵਾਲਿਆਂ ਤੇ ਮਾਮਲਾ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ। ਉਧਰ ਦੂਸਰੇ ਪਾਸੇ ਨਾਲ ਲੱਗਦੇ ਖੇਤ ਦੇ ਮਾਲਕ ਬੋਹੜ ਸਿੰਘ ਨੇ ਆਪਣੇ ਅਤੇ ਸਾਥੀਆਂ ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਹ ਦਰੱਖਤ ਅਸੀਂ ਨਹੀਂ ਕੱਟੇ ਜੇਕਰ ਇਹ ਧਿਰ ਕਹਿ ਰਹੀ ਹੈ ਕਿ ਦਰੱਖਤ ਕੱਟੇ ਹਨ ਤਾਂ ਸਬੂਤ ਪੇਸ਼ ਕਰਨ। ਫਿਰ ਜੋ ਵੀ ਕਾਰਵਾਈ ਪ੍ਰਸ਼ਾਸਨ ਚਾਹੇ ਸਾਡੇ ਤੇ ਕਰ ਸਕਦਾ ਹੈ। ਇਸ ਮੌਕੇ ਤੇ ਉਨ੍ਹਾਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਨ ਦੀ ਅਪੀਲ ਕੀਤੀ ।
ਇਸ ਮਾਮਲੇ ਵਿੱਚ ਅੱਜ ਸਜਵੰਤ ਸਿੰਘ ਖ਼ਾਲਸਾ ਬੁੱਘੀਪੁਰਾ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ NRI ਚਰਨਜੀਤ ਸ਼ਰਮਾ ਜੋ ਫਿਨਲੈਂਡ ਵਿੱਚ ਰਹਿੰਦੇ ਹਨ ਜਿਨ੍ਹਾਂ ਵੱਲੋਂ ਵਾਤਾਵਰਣ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਦਿੱਤੇ ਸਫੈਦਿਆਂ ਨੂੰ ਆਪਣੇ ਖੇਤ ਵਿੱਚ ਲਗਾਇਆ ਸੀ ਅਤੇ ਨਾਲ ਲਗਦੇ ਖੇਤਾਂ ਵਾਲਿਆਂ ਵੱਲੋਂ ਉਨ੍ਹਾਂ ਦੇ ਸਤਾਈ ਦੇ ਕਰੀਬ ਸਫੈਦੇ ਕੱਟ ਦਿੱਤੇ ਗਏ ਹਨ ਉਨ੍ਹਾਂ ਕਿਹਾ ਕਿ ਅਸੀਂ ਪੁਲਸ ਪ੍ਰਸ਼ਾਸਨ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਮੋਗਾ ਨੂੰ ਅਪੀਲ ਕਰਦਿਆ ਦਰੱਖਤ ਕੱਟਣ ਵਾਲਿਆਂ ਤੇ ਮਾਮਲਾ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ ।